ਸਕੂਲਾਂ ‘ਚ ਪੜ੍ਹਾਈ ਬੰਦ, ਹੁਣ ਅਧਿਆਪਕਾਂ ਨੂੰ ਟ੍ਰੇਨਿੰਗ ਦੇ ਕੇ ਪੜ੍ਹਾਉਣ ਦੇ ਬਹਿਤਰ ਤਰੀਕੇ ਸਿਖਾਏਗਾ ਚੰਡੀਗੜ੍ਹ ਸਿੱਖਿਆ ਵਿਭਾਗ

0
1384

ਚੰਡੀਗੜ੍ਹ TLT/ ਕੋਰੋਨਾ ਮਹਾਮਾਰੀ ਨੇ ਫਿਲਹਾਲ ਸਕੂਲਾਂ ਨੂੰ ਖੋਲ੍ਹਣ ‘ਤੇ ਬਰੇਕ ਲੱਗਾ ਦਿੱਤੀ ਹੈ। ਅਜਿਹੇ ‘ਚ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਟ੍ਰੇਨਿੰਗ ਸੈਸ਼ਨ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਸ਼ੁੱਕਰਵਾਰ 23 ਅਕਤੂਬਰ ਤੋਂ 12 ਨਵੰਬਰ ਤਕ ਰੁਜ਼ਾਨਾ ਟੀਚਰਾਂ ਦੇ ਟ੍ਰੇਨਿੰਗ ਸੈਸ਼ਨ ਲੱਗਣਗੇ। ਦਿਨ ‘ਚ ਦੋ ਤੋਂ ਤਿੰਨ ਸੈਸ਼ਨ ਹੋਣਗੇ। ਇਕ ਟ੍ਰੇਨਿੰਗ 1 ਘੰਟੇ ਦਾ ਰਹੇਗਾ, ਜਿਸ ‘ਚ ਟੀਚਰਜ਼ ਨੂੰ ਵਿਦਿਆਰਥੀਆਂ ਨੂੰ ਸੰਭਾਲਣ ਤੇ ਉਨ੍ਹਾਂ ਨੂੰ ਬਹਿਤਰ ਤਰੀਕੇ ਨਾਲ ਪੜ੍ਹਾਉਣ ਬਾਰੇ ‘ਚ ਸਿਖਲਾਈ ਕੀਤੀ ਜਾਵੇਗੀ।ਨੌਵੀਂ ਤੇ 10ਵੀਂ ਨੂੰ ਪੜ੍ਹਾਉਣ ਵਾਲੀ ਅਧਿਆਪਕਾਂ ਦੀ ਹੋਵੇਗੀ ਟ੍ਰੇਨਿੰਗਕੇਂਦਰ ਸਰਕਾਰ ਵੱਲੋਂ 15 ਅਕਤੂਬਰ ਤੋਂ 10ਵੀਂ ਤੇ 12ਵੀਂ ਜਮਾਤ ਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਚੰਡੀਗੜ੍ਹ ਸਿਖਿਆ ਵਿਭਾਗ ਨੇ ਫਿਲਹਾਲ ਇਨ੍ਹਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਚੰਡੀਗੜ੍ਹ ਸਿੱਖਿਆ ਵਿਭਾਗ 9ਵੀਂ ਤੇ 10ਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਇਹ ਟ੍ਰੇਨਿੰਗ ਸੈਸ਼ਨ ਲਗਾ ਰਿਹਾ ਹੈ। ਇਸ ਲਈ ਸ਼ੈਡਿਊਲ 22 ਅਕਤੂਬਰ ਸ਼ਾਮ ਨੂੰ ਹੀ ਜਾਰੀ ਹੋ ਗਿਆ ਸੀ। ਇਸ ਤਹਿਤ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਪਹਿਲਾਂ ਕੈਂਪ ਸ਼ੁਰੂ ਹੋ ਗਿਆ ਹੈ।

ਦੋ ਹਜ਼ਾਰ ਦੇ ਕਰੀਬ ਅਧਿਆਪਕ ਲੈਣਗੇ ਹਿੱਸਾ : ਸਿੱਖਿਆ ਵਿਭਾਗ ਦੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਦੇ 94 ਸਰਕਾਰੀ ਸਕੂਲਾਂ ਦੇ ਕਰੀਬ ਦੋ ਹਜ਼ਾਰ ਟੀਚਰਜ਼ ਟ੍ਰੇਨਿੰਗ ਸੈਸ਼ਨ ‘ਚ ਹਿੱਸਾ ਲੈਣਗੇ।