ਲਾਇਨ ਕਲੱਬ ਬੇਗੋਵਾਲ ਫਤਿਹ ਵਲੋਂ ਰਾਮ ਵਿਆਹ ਮੌਕੇ ਲੰਗਰ ਲਗਾਇਆ

0
166
ਭੁਲੱਥ, (TLT)—ਬੀਤੇਂ ਦਿਨ ਭਗਵਾਨ ਸ਼੍ਰੀ ਰਾਮ ਜੀ ਜੀਵਨੀ ਦੇ ਆਧਾਰਿਤ  ਕੱਢੀ ਜਾ ਰਹੀ ਰਾਮ ਵਿਆਹ ਸਬੰਧੀ ਝਾਕੀ ਮੌਕੇ ਲਾਇਨ ਕਲੱਬ ਬੇਗੋਵਾਲ ਫਤਿਹ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਭਦਾਸ ਚੌਂਕ ਬੇਗੋਵਾਲ ਚ ਕੜੀ ਚੌਲ ਦਾ   ਲੰਗਰ ਲਗਾਇਆ  । ਇਸ ਮੌਕੇ ਸੰਗਤਾਂ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੇ ਸ਼ਰਧਾਪੂਰਵਕ ਲੰਗਰ ਛਕਿਆ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਕਲੱਬ ਵਲੋਂ ਸਮਾਜ ਸੇਵੀ ਕੰਮਾਂ ਦੇ ਨਾਲ ਨਾਲ ਇਸ ਤਰਾਂ ਦੇ ਧਾਰਮਿਕ ਦਿਹਾੜੇ ਵੀ ਮਨਾਏ ਜਾਂਦੇ ਹਨ ਤੇ ਸਮੇਂ ਸਮੇਂ ਤੇ ਵੱਖ ਵੱਖ ਦਿਹਾੜਿਆਂ ਤੇ ਲੰਗਰ ਵੀ ਲਗਾਏ ਜਾਂਦੇ ਹਨ , ਜਿਸ ਵਿਚ ਕਲੱਬ ਮੈਂਬਰਾਂ ਵਲੋਂ ਬੜੀ ਸ਼ਰਧਾ ਨਾਲ ਕੰਮ ਕੀਤਾ ਜਾਂਦਾ ਹੈ । ਚੇਅਰਮੈਨ ਕਰਨੈਲ ਸਿੰਘ,  ਪ੍ਦੀਪ ਕੁਮਾਰ  ਰਾਂਝਾ ਆਦਿ ਹਾਜ਼ਰ ਸਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਧਾਨ ਸੁਖਵਿੰਦਰ ਸਿੰਘ,  ਗੁਰਦਾਵਰ ਸਿੰਘ ਗਾਬਾ, ਬਲਵਿੰਦਰ ਸਿੰਘ ਇਟਲੀ, ਲੱਖਵਿੰਦਰ ਸਿੰਘ , ਕੁਲਵਿੰਦਰ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ, ਤਲਵਿੰਦਰ ਸਿੰਘ ਤੇ ਹਾਜ਼ਰ ਸੀ ਜੋਨ ਚੇਅਰਮੈਨ ਕਰਨੈਲ ਸਿੰਘ ਪ੍ਰਧਾਨ ਸੁਖਵਿੰਦਰ ਸਿੰਘ ਬਿੱਲਾ, ਗੁਰਜੀਤਪਾਲ ਸਿੰਘ ਲਾਡਾ,ਗੁਰ ਅਮ੍ਰਿਤਪਾਲ ਸਿੰਘ,ਸੀਸਣ ਸਿੰਘ, ਸੈਕਟਰੀ ਲਖਵੀਰ ਸਿੰਘ, ਕੈਸ਼ੀਅਰ ਪ੍ਰਦੀਪ ਕੁਮਾਰ,ਪੀ ਆਰ ਓ ਸੁਖਦੇਵ ਸਿੰਘ,ਕੋਰਡੀਨੇਟਰ ਯਾਦਵਿੰਦਰ ਸਿੰਘ,ਬੋਰਡ ਆਫ ਡਰੈਕਟਰ ਬਲਵੀਰ ਸਿੰਘ ਭੱਲੀ, ਮਲਕੀਤ ਸਿੰਘ, ਗੁਰਬਚਨ ਸਿੰਘ,ਭਜਨ ਸਿੰਘ , ਕਰਨੈਲ ਸਿੰਘ ਇਟਲੀ,ਲਾਡੀ,ਮਨੀ ਆਦਿ ਹਾਜ਼ਰ ਸਨ