ਕਦੋਂ ਹੈ ਸੁਹਾਗਣਾਂ ਦਾ ਵਰਤ ਕਰਵਾ ਚੌਥ? ਜਾਣੋ ਪੂਜਾ ਦਾ ਮਹੂਰਤ

0
118
TLT/ ਹਿੰਦੀ ਪੰਚਾਂਗ ਅਨੁਸਾਰ, ਔਰਤਾਂ ਲਈ ਅਖੰਡ ਸੌਭਾਗਿਆ ਦਾ ਵਰਤ ਕਰਵਾ ਚੌਥ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਆਉਂਦਾ ਹੈ। ਮੋਟੇ ਤੌਰ ‘ਤੇ ਦੇਖਿਆ ਜਾਵੇ ਤਾਂ ਕਰਵਾ ਚੌਥ ਦਾ ਵਰਤ ਦੀਵਾਲੀ ਤੋਂ 10 ਜਾਂ 11 ਦਿਨ ਪਹਿਲਾਂ ਆਉਂਦਾ ਹੈ। ਇਸ ਦਿਨ ਔਰਤਾਂ ਆਪਣੇ ਜੀਵਨ ਸਾਥੀ ਦੀ ਲੰਮੀ ਉਮਰ ਤੇ ਸੁਖੀ ਜੀਵਨ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸ ਸਾਲ ਕਰਵਾ ਚੌਥ ਦਾ ਵਰਤ 4 ਨਵੰਬਰ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ। ਵਰਤ ਰੱਖਣ ਵਾਲੀਆਂ ਔਰਤਾਂ ਤੇ ਲਡ਼ਕੀਆਂ ਚੰਦਰਮਾ ਦੇਖ ਕੇ ਆਪਣੇ ਜੀਵਨ ਸਾਥੀ ਦੇ ਹੱਥੋਂ ਜਲ ਗ੍ਰਹਿਣ ਕਰ ਕੇ ਵਰਤ ਸੰਪੂਰਨ ਕਰਦੀਆਂ ਹਨ। ਆਓ ਜਾਣਦੇ ਹਾਂ ਕਿ ਇਸ ਸਾਲ ਕਰਵਾ ਚੌਥ ਦੀ ਪੂਜਾ ਦਾ ਮਹੂਰਤ ਕੀ ਹੈ ਤੇ ਇਸ ਦਿਨ ਚੰਦ ਚਡ਼੍ਹਨ ਦਾ ਸਮਾਂ ਕੀ ਹੈ।

ਕਰਵਾ ਚੌਥ ਪੂਜਾ ਦਾ ਮਹੂਰਤ

ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥ ਦਾ ਆਰੰਭ 4 ਨਵੰਬਰ ਨੂੰ ਤਡ਼ਕੇ 3 ਵਜ ਕੇ 24 ਮਿੰਟ ‘ਤੇ ਹੋ ਰਿਹਾ ਹੈ। ਚੌਥ ਦੀ ਸਮਾਪਤੀ 5 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 5 ਵਜ ਕੇ 14 ਮਿੰਟ ‘ਤੇ ਹੋਵੇਗੀ। ਅਜਿਹੇ ‘ਚ ਕਰਵਾ ਚੌਥ ਦਾ ਵਰਤ 4 ਨਵੰਬਰ ਨੂੰ ਰੱਖਿਆ ਜਾਵੇਗਾ। ਇਸ ਦਿਨ ਕਰਵਾ ਚੌਥ ਦੀ ਪੂਜਾ ਦਾ ਮਹੂਰਤ ਸ਼ਾਮ ਨੂੰ 1 ਘੰਟਾ 18 ਮਿੰਟ ਦਾ ਹੈ। 4 ਨਵੰਬਰ ਨੂੰ ਸ਼ਾਮ 5 ਵਜ ਕੇ 34 ਮਿੰਟ ਤੋਂ ਸ਼ਾਮ 6 ਵਜ ਕੇ 52 ਮਿੰਟ ਤਕ ਕਰਵਾ ਚੌਥ ਦੀ ਪੂਜਾ ਦਾ ਮਹੂਰਤ ਹੈ। ਇਸ ਦੌਰਾਨ ਤੁਹਾਨੂੰ ਪੂਜਾ ਸੰਪੰਨ ਕਰ ਲੈਣੀ ਚਾਹੀਦੀ ਹੈ।

ਕਰਵਾ ਚੌਥ ਵਰਤ ਦਾ ਸਮਾਂ

4 ਨਵੰਬਰ ਯਾਨੀ ਕੱਤਕ ਦੀ ਕ੍ਰਿਸ਼ਨ ਚੌਥ ਵਾਲੇ ਦਿਨ ਵਰਤ ਲਈ ਕੁੱਲ 13 ਘੰਟੇ 37 ਮਿੰਟ ਦਾ ਸਮਾਂ ਹੈ। ਤੁਹਾਨੂੰ ਸਵੇਰੇ 6 ਵਜ ਕੇ 35 ਮਿੰਟ ਤੋਂ ਰਾਤ 8 ਵਜ ਕੇ 12 ਮਿੰਟ ਤਕ ਕਰਵਾ ਚੌਥ ਦਾ ਵਰਤ ਰੱਖਣਾ ਪਵੇਗਾ।

ਕਰਵਾ ਚੌਥ ਵਾਲੇ ਦਿਨ ਚੰਦ ਚਡ਼੍ਹਨ ਦਾ ਸਮਾਂ

ਕਰਵਾ ਚੌਥ ਦੇ ਵਰਤ ‘ਚ ਚੰਦਰਮਾ ਦਾ ਕਾਫ਼ੀ ਮਹੱਤਵ ਹੈ। ਵਰਤ ਰੱਖਣ ਵਾਲੀਆਂ ਔਰਤਾਂ ਚੰਦਰਮਾ ਨੂੰ ਜਲ ਚਡ਼੍ਹਾਉਣ ਤੋਂ ਬਾਅਦ ਹੀ ਜੀਵਨ ਸਾਥੀ ਦੇ ਹੱਥੋਂ ਜਲ ਗ੍ਰਹਿਣ ਕਰਦੀ ਹੈ। ਕਰਵਾ ਚੌਥ ਦੇ ਵਰਤ ਨੂੰ ਮੁਕੰਮਲ ਕਰਨ ਲਈ ਚੰਦਰਮਾ ਦਰਸ਼ਨ ਜ਼ਰੂਰੀ ਹੈ। 4 ਨਵੰਬਰ ਨੂੰ ਚੰਦ ਚਡ਼੍ਹਨ ਦਾ ਸਮਾਂ ਸ਼ਾਮ ਨੂੰ 8 ਵਜ ਕੇ 12 ਮਿੰਟ ਹੈ। ਚੰਦ ਚਡ਼੍ਹਨ ਦੇ ਨਾਲ ਹੀ ਵਰਤ ਰੱਖਣ ਵਾਲੇ ਚੰਦ ਨੂੰ ਜਲ ਅਰਪਿਤ ਕਰ ਕੇ ਵਰਤ ਪੂਰਾ ਕਰਦੇ ਹਨ।