ਪੰਜਾਬ ਪੁਲਿਸ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ 12 ਕਰੋੜ ਲੋਕਾਂ ਤੱਕ ਪਹੁੰਚਾਇਆ ਗਿਆ ਰਾਸ਼ਨ, ਖਾਣੇ ਦੇ ਪੈਕੇਟ ਅਤੇ ਲੰਗਰ- ਡੀ.ਜੀ.ਪੀ. ਦਿਨਕਰ ਗੁਪਤਾ

0
129

 ਡੀ.ਜੀ.ਪੀ.ਵਲੋਂ ਪੀ.ਏ.ਪੀ.ਕੈਂਪਸ ‘ਚ 61ਵੇਂ ਪੁਲਿਸ ਯਾਦਗਾਰੀ ਦਿਵਸ ਦੀ ਪ੍ਰਧਾਨਗੀ

 ਸੂਬੇ ‘ਚ ਬੜੀ ਮੁਸ਼ੱਕਤ ਨਾਲ ਬਹਾਲ ਕੀਤੀ ਅਮਨ-ਸ਼ਾਂਤੀ ‘ਚ ਪੁਲਿਸ ਵਲੋਂ ਨਿਭਾਈ ਸ਼ਾਨਦਾਰ ਭੂਮਿਕਾ ਨੂੰ ਕੀਤਾ ਯਾਦ

ਜਲੰਧਰ 21 ਅਕਤੂਬਰ (ਰਮੇਸ਼ ਗਾਬਾ)  61ਵੇਂ ਪੁਲਿਸ ਯਾਦਗਾਰੀ ਦਿਵਸ ਮੌਕੇ ਪੰਜਾਬ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਵਲੋਂ ਅੱਜ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਪੀ.ਏ.ਪੀ.ਕੰਪਲੈਕਸ ਵਿਖੇ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦਾਂ ਨੂੰ ਨਿੱਘੀ ਸਰਧਾਂਜ਼ਲੀ ਅਰਪਿਤ ਕੀਤੀ ਗਈ।

ਸੂਬੇ ਵਿੱਚ ਅਮਨ-ਕਾਨੂੰਨ ਅਤੇ ਸ਼ਾਂਤੀ ਨੂੰ ਹਰ ਕੀਮਤ ‘ਤੇ ਬਹਾਲ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀ.ਜੀ.ਪੀ. ਪੰਜਾਬ ਸ੍ਰੀ ਗੁਪਤਾ ਵਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੁਰੱਖਿਆ ਤੋਂ ਇਲਾਵਾ ਸੂਬੇ ਵਿੱਚ ਬੜੀ ਮੁਸ਼ਕੱਤ ਨਾਲ ਬਹਾਲ ਕੀਤੀ ਗਈ ਅਮਨ ਸ਼ਾਂਤੀ ਵਿੱਚ ਪੁਲਿਸ ਵਲੋਂ ਨਿਭਾਈਆ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ ਗਿਆ।  ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਇਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਦੇ ਮਸਲਿਆਂ ਨੂੰ ਤਰਜੀਹੀ ਤੌਰ ‘ਤੇ ਹੱਲ ਕਰਕੇ ਇਨ•ਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਗਿਆ ਹੈ। ਉਨ•ਾਂ ਅੱਗੇ ਦੱਸਿਆ ਕਿ ਸੁਰੱਖਿਆ ਬਲਾਂ ਵਿੱਚ ਸਾਲ 2012 ਤੋਂ ਹੁਣ ਤੱਕ ਅਜਿਹੇ ਪਰਿਵਾਰਾਂ ਵਿਚੋਂ 725ਭਰਤੀਆਂ ਕੀਤੀਆਂ ਗਈਆ ਹਨ, ਜੋ ਕਿ ਸੂਬੇ ਦੇ ਸੁਰੱਖਿਆ ਬਲਾਂ ਨੂੰ ਹੋਰ ਮਜਬੂਤ ਕਰੇਗੀ।

ਇਸੇ ਤਰ•ਾਂ ਸ੍ਰੀ ਗੁਪਤਾ ਵਲੋਂ ਪਿਛਲੇ ਸਾਲ ਆਪਣੀ ਡਿਊਟੀ ਪੂਰੀ ਲਗਨ ਤੇ ਸਮਰਪਨ ਦੀ ਭਾਵਨਾ ਨਾਲ ਨਿਭਾਉਂਦੇ ਹੋਏ  ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੀ-2 ਮੋਗਾ ਜਗਮੋਹਨ ਸਿੰਘ ਅਤੇ ਜਲੰਧਰ ਦੇ ਕਾਂਸਟੇਬਲ ਗੁਰਮੀਤ ਸਿੰਘ  ਤੋਂ ਇਲਾਵਾ ਪਟਿਆਲਾ ਦੇ ਏ.ਐਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਦੀ ਵੀ ਸ਼ਲਾਘਾ ਕੀਤੀ ਗਈ ਜਿਨਾਂ ਦਾ ਡਿਊਟੀ ਦੌਰਾਨ ਹੱਥ ਕੱਟਿਆ ਗਿਆ ਸੀ।

ਕੋਵਿਡ ਮਹਾਂਮਾਰੀ ਅਤੇ ਖਾਸ ਕਰਕੇ ਲਾਕਡਾਊਨ/ਕਰਫਿਊ ਦੌਰਾਨ ਪੰਜਾਬ ਪੁਲਿਸ ਵਲੋਂ ਮਾਨਵਤਾ ਦੀ ਸੇਵਾ ਲਈ ਉਠਾਏ ਗਏ ਕਦਮਾਂ ‘ਤੇ ਪੂਰਨ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਸੂਬਾ ਪੁਲਿਸ ਵਲੋਂ ਇਸ ਔਖੀ ਘੜੀ ਵਿੱਚ ਰਾਜ ਦੇ 12 ਕਰੋੜ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਈਆ ਕਰਵਾਇਆ ਗਿਆ ਹੈ।

61ਵੇਂ ਪੁਲਿਸ ਯਾਦਗਾਰ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਸਾਡੀ ਜਿੰਦਗੀ ਦੇ ਕਈ ਪੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ•ਾਂ ਕਿਹਾ ਕਿ ਕੋਵਿਡ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ/ਕਰਫ਼ਿਊ ਦੌਰਾਨ ਪੰਜਾਬ ਪੁਲਿਸ ਵਲੋਂ ਸੂਬੇ ਦੇ 12 ਕਰੋੜ ਜਰੂਰਤਮੰਦ ਲੋਕਾ ਨੂੰ ਰਾਹਤ ਸਮੱਗਰੀ ਜਿਸ ਵਿੱਚ ਸੁੱਕਾ ਰਾਸ਼ਨ ਅਤੇ ਖਾਣੇ ਦੇ ਪੈਕਟ ਸ਼ਾਮਿਲ ਸਨ ਨੂੰ ਸੁਚਾਰੂ ਢੰਗ ਨਾਲ ਵੰਡ ਕੇ ਦੇਸ਼ ਲਈ ਇਕ ਮਿਸਾਲ ਕਾਇਮ ਕੀਤੀ ਹੈ। ਉਨ•ਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਪੰਜਾਬ ਪੁਲਿਸ ਵਲੋਂ ਮਾਨਵਤਾ ਦੀ ਭਲਾਈ ਅਤੇ ਸੇਵਾ ਭਾਵ ਨਾਲ ਕੀਤੇ ਗਏ ਲਾਮਿਸਾਲ ਕੰਮ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਡੀ.ਜੀ.ਪੀ. ਵਲੋਂ ਡੀ.ਐਸ.ਪੀ. ਸਪੈਸ਼ਲ ਬਰਾਂਚ ਐਸ.ਬੀ.ਐਸ.ਨਗਰ ਦੀਪਿਕਾ ਸਿੰਘ ਦੀ ਅਗਵਾਈ ਵਾਲੇ ਗਾਰਡ ਆਫ਼ ਆਨਰਜ਼ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਪੀ.ਏ.ਪੀ.ਕੈਂਪਸ ਵਿਖੇ ਸ਼ਹੀਦਾਂ ਦੀ ਯਾਦਗਾਰ ‘ਤੇ ਫੁੱਲ ਮਲਾਵਾਂ ਅਰਪਿਤ ਕਰਕੇ ਸਰਧਾਂਜ਼ਲੀ ਅਰਪਿਤ ਕੀਤੀ ਗਈ।  ਇਸ ਮੌਕੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਏ.ਡੀ.ਜੀ.ਪੀ. ਗੌਰਵ ਯਾਦਗ, ਕੁਲਦੀਪ ਸਿੰਘ, ਗੁਰਪ੍ਰੀਤ ਕੌਰ ਦਿਓ, ਅਰਪਿਤ ਸ਼ੁਕਲਾ, ਐਨ.ਕੇ.ਅਰੋੜਾ, ਅਮਰਦੀਪ ਸਿੰਘ ਰਾਏ, ਵੀ.ਨੀਰਜਾ,ਆਈ.ਜੀ.ਪੀਜ਼, ਅਰੁਣਪਾਲ ਸਿੰਘ, ਗੁਰਸ਼ਰਨ ਸਿੰਘ ਸੰਧੂ, ਡਾ.ਐਸ.ਕੇ.ਕਾਲੀਆ, ਕਮਿਸ਼ਨਰ ਪੁਲਿਸ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਕਮਾਂਡੈਂਟ 7ਵੀਂ ਬਟਾਲੀਅਨ ਪੀ.ਏ.ਪੀ. ਹਰਕਮਲਪ੍ਰੀਤ ਸਿੰਘ ਖੱਖ, ਕਮਾਂਡੈਂਟ7ਵੀਂ ਆਈ.ਆਰ.ਬੀ. ਪਰਮਬੀਰ ਸਿੰਘ ਪਰਮਾਰ ਅਤੇ ਹੋਰ ਵੀ ਹਾਜ਼ਰ ਸਨ।