ਸੰਸਦ ’ਚ ਸੀਪੀਆਈ ਸੰਸਦ ਮੈਂਬਰ ਨੇ ਲੋਕਾਂ ਨੂੰ ਮੁਫਤ ਮਾਸਕ ਦੇਣ ਦੀ ਕੀਤੀ ਮੰਗ

0
189
ਨਵੀਂ ਦਿੱਲੀ,TLT/ ਦੇਸ਼ ’ਚ ਵਧਦੇ ਕੋਰੋਨਾ ਪ੍ਰਭਾਵਿਤਾਂ ਦੇ ਮਾਮਲਿਆਂ ਨੂੰ ਦੇਖਦੇ ਹੋਏ ਅੱਜ ਰਾਜ ਸਭਾ ’ਚ ਸੀਪੀਆਈ ਸੰਸਦ ਮੈਂਬਰ Binoy Visam ਨੇ ਵੰਚਿਤ ਭਾਈਚਾਰੇ ਦੇ ਲੋਕਾਂ ਨੂੰ ਮੁਫਤ ’ਚ ਫੇਸ ਮਾਸਕ ਵੰਡਣ ਦੀ ਮੰਗ ਕੀਤੀ ਹੈ। ਇਸ ਦੌਰਾਨ ਆਪਣੀ ਮੰਗ ਨੂੰ ਰੱਖਦੇ ਹੋਏ ਕੇਰਲ ਦੇ ਪਾਰਟੀ ਸੰਸਦ ਮੈਂਬਰ ਨੇ ਕਿਹਾ ਕਿ ਕਈ ਲੋਕ ਮਾਸਕ ਨਹੀਂ ਖਰੀਦ ਸਕਦੇ ਤੇ ਇਸ ਮੁੱਦੇ ’ਤੇ ਲੋਕਾਂ ’ਚ ਜਾਗਰੂਕਤਾ ਦੀ ਵੀ ਕਮੀ ਹੈ। ਦੱਸਣਯੋਗ ਹੈ ਕਿ ਕੋਰੋਨਾ ਪ੍ਰਭਾਵ ਤੋਂ ਬਚਾਅ ਕਰਨ ਲਈ ਕੇਂਦਰ ਸਰਕਾਰ ਨੇ ਫੇਸ ਮਾਸਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
24 ਘੰਟਿਆਂ ਵਿਚ ਸਾਹਮਣੇ ਆਏ 86,961 ਮਾਮਲੇ
ਦੇਸ਼ਭਰ ’ਚ ਜਿਸ ਗਤੀ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵੱਧ ਰਹੀ ਹੈ ਉਸੇ ਗਤੀ ਨਾਲ ਮਰੀਜ਼ ਠੀਕ ਵੀ ਹੋ ਰਹੇ ਹਨ। ਪਿਛਲੇ 24 ਘੰਟਿਆਂ ’ਚ ਦੇਸ਼ ’ਚ 86,961 ਨਵੇਂ ਕੋਰੋਨਾ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 43 ਲੱਖ 96 ਹਜ਼ਾਰ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਪੂਰੀ ਦੁਨੀਆ ’ਚ ਕੋਰੋਨਾ ਦੇ ਮਰੀਜ਼ ਸਭ ਤੋਂ ਜ਼ਿਆਦਾ ਠੀਕ ਹੋਏ ਹਨ। ਪਿਛਲੇ ਦਿਨੀ ਲਗਾਤਾਰ 90 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਦੇਸ਼ ’ਚ ਪਿਛਲੇ 86,961 ਨਵੇਂ ਪ੍ਰਭਾਵਿਤ ਮਾਮਲਿਆਂ ਨਾਲ ਕੁਲ ਪ੍ਰਭਾਵਿ ਤਾਂ ਦਾ ਅੰਕੜਾ 54 ਲੱਖ 87,581 ਤਕ ਪਹੁੰਚ ਗਿਆ ਹੈ। ਇਸ ਸਮੇਂ ਦੇਸ਼ ’ਚ ਕੋਰੋਨਾ ਮਾਮਲਿਆਂ ਦੀ ਗਿਣਤੀ 10,03,299 ਹੈ। ਦੁਨੀਆ ਦੀ ਕੋਰੋਨਾ ਪ੍ਰਭਾਵਿਤਾਂ ਦੀ ਲਿਸਟ ’ਚ ਭਾਰਤ ਦੂਜੇ ਸਥਾਨ ’ਤੇ ਹੈ।
ਦੇਸ਼ ’ਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ’ਚ 1,30 ਮਰੀਜ਼ਾਂ ਦੀ ਮੌਤ ਨਾਲ 87 ਲੱਖ 882 ਤਕ ਪਹੁੰਚ ਗਿਆ ਹੈ। ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਆਪਣੇ ਤਾਜਾ ਅੰਕੜਿਆਂ ’ਚ ਇਸ ਦੀ ਜਾਣਕਾਰੀ ਦਿੱਤੀ ਹੈ।