ਦੇਸੀ ਪਿਸਤੌਲ ਅਤੇ 10 ਜ਼ਿੰਦਾ ਰੌਂਦ ਸਣੇ ਇੱਕ ਵਿਅਕਤੀ ਗ੍ਰਿਫ਼ਤਾਰ

0
55

ਪਠਾਨਕੋਟ, 26 ਸਤੰਬਰ (TLT News)- ਸੀ. ਆਈ. ਏ. ਸਟਾਫ਼ ਪਠਾਨਕੋਟ ਨੇ ਇੱਕ ਆਦਮੀ ਨੂੰ ਇੱਕ ਦੇਸੀ ਪਿਸਤੌਲ (ਕੱਟੇ) ਅਤੇ 10 ਜ਼ਿੰਦਾ ਰੌਂਦਾ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਦੇ ਪ੍ਰਭਾਵੀ ਇੰਸਪੈਕਟਰ ਅਸਥੀਰ ਨੇ ਦੱਸਿਆ ਕਿ ਏ. ਐੱਸ. ਆਈ. ਸੁਖਦੇਵ ਰਾਜ ਨੇ ਪੁਲਿਸ ਪਾਰਟੀ ਸਮੇਤ ਸਕੂਲਰ ਰੋਡ ਨੇੜੇ ਗਊਸ਼ਾਲਾ ਵਿਖੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇੱਕ ਆਦਮੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਜਦੋਂ ਉਸ ਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਦੇਸੀ ਪਿਸਤੌਲ, 10 ਜ਼ਿੰਦਾ ਕਾਰਤੂਸ (ਰੌਂਦ), ਇੱਕ ਮੋਬਾਇਲ ਫੋਨ ਅਤੇ ਇੱਕ ਨਕਲੀ ਪਿਸਤੌਲ ਬਰਾਮਦ ਹੋਇਆ। ਪੁੱਛਗਿੱਛ ‘ਚ ਕਥਿਤ ਦੋਸ਼ੀ ਦੀ ਪਹਿਚਾਣ ਪੁਸ਼ਪਿੰਦਰ ਸਿੰਘ ਉਰਫ਼ ਹਿੰਦਾ ਪੁੱਤਰ ਕੇਵਲ ਸਿੰਘ ਵਾਸੀ ਇੰਦਰਾ ਕਾਲੋਨੀ ਗੇਟ ਹਕੀਮਾਂ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਵਿਰੁੱਧ ਥਾਣਾ ਡਵੀਜ਼ਨ ਨੰਬਰ 1 ਵਿਖੇ ਕੇਸ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।