ਸਮਾਣਾ ‘ਚ ਮੁਕੰਮਲ ਬੰਦ – ਨਹੀਂ ਹੋਈ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ

0
31

ਸਮਾਣਾ, (ਪਟਿਆਲਾ), 25 ਸਤੰਬਰ (TLT) – ਕੇਂਦਰ ਸਰਕਾਰ ਦੇ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਕਾਰਨ ਪਟਿਆਲਾ ਦਾ ਸਮਾਣਾ ਸ਼ਹਿਰ ਪੂਰੀ ਤਰ੍ਹਾਂ ਸੁੰਨ -ਸਾਨ ਹੋ ਗਿਆ ਹੈ। ਸ਼ਹਿਰ ਵਿਚ ਜ਼ਰੂਰੀ ਵਸਤੂਆਂ ਦੁੱਧ ਅਤੇ ਸਬਜ਼ੀਆਂ ਵੀ ਨਹੀਂ ਆਈਆਂ। ਦੁੱਧ ਕੰਪਨੀਆਂ ਨੇ ਸਪਲਾਈ ਬੰਦ ਰੱਖੀ ਹੈ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੱਲੋਂ ਪੁਲਿਸ ਉਪ ਕਪਤਾਨ ਜਸਵੰਤ ਸਿੰਘ ਮਾਂਗਟ ਅਤੇ ਥਾਣਾ ਮੁਖੀ ਕਰਨਵੀਰ ਸਿੰਘ ਦੀ ਅਗਵਾਈ ਵਿਚ ਗਸ਼ਤ ਕੀਤੀ ਜਾ ਰਹੀ ਹੈ।