ਨਕਲੀ ਕੀੜੇਮਾਰ ਦਵਾਈਆਂ ਵੇਚਣ ਆਏ ਦੋ ਕਾਬੂ

0
29

 ਮੋਗਾ TLT/ ਪੁਲਿਸ ਨੇ ਮੁਖਬਰ ਦੀ ਸੂਚਨਾ ਤੇ ਲੁਧਿਆਣਾ ਵਾਸੀ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਭਾਰੀ ਮਾਤਰਾ ਵਿਚ ਨਕਲੀ ਕੀੜੇਮਾਰ ਦਵਾਈਆਂ ਬਰਾਮਦ ਕਰਕੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਸਾਊਥ ਦੇ ਥਾਣੇਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਫਸਰ ਡਾ. ਰਾਜਵਿੰਦਰ ਸਿੰਘ ਨੇ ਉਹਨਾਂ ਨੂੰ ਇਤਲਾਹ ਦਿੱਤੀ ਕਿ ਵਿਕਾਸ ਸ਼ਰਮਾ ਪੁੱਤਰ ਪ੍ਰਸ਼ੋਤਮ ਲਾਲ ਅਤੇ ਏਕਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਲੁਧਿਆਣਾ ਜੋਕਿ ਜਾਅਲੀ ਦਵਾਈਆਂ ਵੇਚਦੇ ਹਨ ਅਤੇ ਉਹ ਆਪਣੀ ਆਈ 20 ਕਾਰ ਤੇ ਮੋਗਾ ਦੇ ਅਹਾਤਾ ਬਦਨ ਸਿੰਘ ਵਾਲਾ ਕੋਲ ਗ੍ਰਾਹਕਾ ਦੀ ਉਡੀਕ ਕਰ ਰਹੇ ਹਨ।

ਜਿਸਤੋ ਬਾਅਦ ਪੁਲਿਸ ਪਾਰਟੀ ਨਾਲ ਡਾ ਰਾਜਵਿੰਦਰ ਸਿੰਘ ਮੌਕੇ ‘ਤੇ ਪੁੱਜੇ ਤੇ ਉਹਨਾਂ ਨੇ ਵਿਕਾਸ ਸ਼ਰਮਾ ਅਤੇ ਏਕਦੀਪ ਸਿੰਘ ਕੋਲੋ ਦਵਾਈਆ ਵੇਚਣ ਦਾ ਲਾਇਸੈਂਸ ਅਤੇ ਬਿੱਲ ਮੰਗੇ ਤਾ ਉਹ ਦੋਨੋ ਕੋਈ ਵੀ ਪਰੂਫ ਪੇਸ਼ ਨਹੀਂ ਕਰ ਸਕੇ ਇਥੋ ਇਹ ਸਾਬਤ ਹੁੰਦਾ ਹੈ ਕਿ ਉਹ ਦੋਵੇਂ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਜਾਅਲੀ ਦਵਾਈਆਂ ਵੇਚ ਕੇ ਉਹਨਾਂ ਨਾਲ ਠੱਗੀ ਮਾਰਦੇ ਸਨ