Fake news ਲਈ WhatsApp ਗਰੁੱਪ ਐਡਮਿਨ ਤੇ ਸੈਂਡਰ ਨੂੰ ਫੜੇਗੀ ਪੁਲਿਸ

0
25

TLT/   Fake news ਰੋਕਣ ਲਈ ਸਮੇਂ-ਸਮੇਂ ‘ਤੇ ਅਭਿਆਨ ਚਲਾਏ ਗਏ, ਪਰ ਇਨ੍ਹਾਂ ‘ਤੇ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ। ਹੁਣ ਪੰਚਕੁਲਾ ਪੁਲਿਸ ਨੇ ਫੇਕ ਨਿਊਜ਼ ਰੋਕਣ ਲਈ ਨਵੀਂ ਗਾਈਡਲਾਈਨਜ਼ ਜਾਰੀ ਕੀਤੀ ਹੈ। ਪੰਚਕੁਲਾ ਪੁਲਿਸ ਅਨੁਸਾਰ ਜੇ ਕਿਸੇ ਨੇ Social Media ‘ਤੇ Fake news ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਗਰੁੱਪ ਐਡਮਿਨ ਦੇ ਨਾਲ ਹੀ ਮੈਸੇਜ ਭੇਜਣ ਵਾਲਿਆਂ ਨੂੰ ਵੀ ਸਜ਼ਾ ਹੋਵੇਗੀ। ਨਾਲ ਹੀ ਪੁਲਿਸ ਨੇ ਇਕ ਵੈੱਬਸਾਈਟ ਜਾਰੀ ਕਰ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਫੇਕ ਨਿਊਜ਼ ਰੋਕਣ ‘ਚ ਪੁਲਿਸ ਦੀ ਮਦਦ ਕਰੇ। ਕੋਰੋਨਾ ਮਹਾਮਾਰੀ ਜਾਂ ਕਿਸੇ ਤਰ੍ਹਾਂ ਦੀ ਧਾਰਮਿਕ ਭਾਵਨਾਵਾਂ ਵਾਲੀ ਫਰਜ਼ੀ ਪੋਸਟ ਨਜ਼ਰ ਆਵੇ ਤਾਂ ਪੁਲਿਸ ਨੂੰ ਸੂਚਨਾ ਦਿਉ। ਇਸ ਲਈ www.cybercrime.gov.in ਵੈੱਬਸਾਈਟ ਦੱਸੀ ਗਈ ਹੈ।

ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ whatsapp ਵਰਗੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਝੂਠੀਆਂ ਖ਼ਬਰਾਂ ਪ੍ਰਸਾਰਿਤ ਹੁੰਦੀਆਂ ਹਨ ਜੋ ਸਭ ਤੋਂ ਤੇਜ਼ੀ ਨਾਲ ਫੈਲਦੀਆਂ ਹਨ। ਕਈ ਲੋਕਾਂ ਤੇ ਸੰਗਠਨਾਂ ਨੇ ਸੰਪਰਕ ਵਧਾਉਣ ਲਈ whatsapp ਗਰੁੱਪ ਬਣਾਏ ਹਨ, ਪਰ ਕੁਝ ਲੋਕਾਂ ਨੇ ਨਕਲੀ ਸੰਦੇਸ਼ਾਂ ਨੂੰ ਵਾਇਰਲ ਕਰਨ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਹੈ। ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਲਈ whatsapp ਗਰੁੱਪ ਐਡਮਿਨ ਦੋਵਾਂ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।

LEAVE A REPLY