ਚੁੱਗਿਟੀ ਤੋਂ ਨੰਗਲ ਸ਼ਾਮਾ ਰੋਡ ਦਾ ਕੀਤਾ ਉਦਘਾਟਨ

0
68

ਜਲੰਧਰ TLT/ 71 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਚੁਗਿੱਟੀ ਤੋਂ ਨੰਗਲ ਸ਼ਾਮਾ ਰੋਡ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਰੀ ਮੇਅਰ ਜਗਦੀਸ਼ ਰਾਏ ਰਾਜਾ ਤੇ ਬੀਐਂਡਆਰ ਕਮੇਟੀ ਦੇ ਚੇਅਰਮੈਨ ਜਗਦੀਸ਼ ਗੱਗ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਕਾਫੀ ਮਾੜੀ ਸੀ ਅਤੇ ਲੋਕਾਂ ਵੱਲੋਂ ਮੰਗ ਸੀ ਇਸ ਸੜਕ ਨੂੰ ਬਣਾਏ ਜਾਣ ਦੀ ਜੋ ਕਿ ਅੱਜ ਪੂਰੀ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਸੜਕ ਦੇ ਰੋਡ ਨਾਲੀਆਂ ਵੀ ਬਣਾਈਆਂ ਜਾਣਗੀਆਂ। ਇਸ ਰੋਡ ਦੇ ਬਣਨ ਨਾਲ ਆਸ ਪਾਸ ਵਾਲੇ ਹੋਰ ਪਿੰਡਾਂ ਨੂੰ ਵੀ ਬਹੁਤ ਰਾਹਤ ਮਿਲੇਗੀ। ਇਸ ਮੌਕੇ ‘ਤੇ ਮਨਦੀਪ ਕੌਰ ਮੁਲਤਾਨੀ ਕੌਂਸਲਰ, ਸਮਸ਼ੇਰ ਸਿੰਘ ਖਹਿਰਾ ਕੌਂਸਲਰ, ਵਿਜੇ ਕੁਮਾਰ ਦਕੋਹਾ, ਗੁਰਨਾਮ ਸਿੰਘ ਮੁਲਤਾਨੀ, ਪ੍ਰਰੇਮ ਨਾਥ ਦਕੋਹਾ, ਸੁਲਿੰਦਰ ਕੰਡੀ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

LEAVE A REPLY