ਦੇਸ਼ ’ਚ ਪਹਿਲੀ ਵਾਰ ਸ਼ੁਰੂ ਹੋਵੇਗੀ ਗਧੀ ਦੇ ਦੁੱਧ ਦੀ ਡੇਅਰੀ, 7000 ਰੁਪਏ ਲੀਟਰ ਭਾਅ, ਇਹ ਹਨ ਫਾਇਦੇ

0
189
 ਹਿਸਾਰ : ਤੁਸੀਂ ਹੁਣ ਤਕ ਗਾਂ, ਮੱਝ, ਬੱਕਰੀ ਜਾਂ ਊਠਣੀ ਦਾ ਦੁੱਧ ਪੀਤਾ ਹੋਵੇਗਾ ਜਾਂ ਸੁਣਿਆ ਹੋਵੇਗਾ ਪਰ ਦੇਸ਼ ਵਿਚ ਪਹਿਲੀ ਵਾਰ ਗਧੀ ਦੇ ਦੁੱਧ ਦੀ ਡੇਅਰੀ ਖੁੱਲ੍ਹ ਰਹੀ ਹੈ। ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਗਧੀ ਦਾ ਦੁੱਧ ਸਰੀਰ ਦਾ ਇਮਊਨ ਸਿਸਟਮ ਠੀਕ ਕਰਨ ਵਿਚ ਵੀ ਕਾਫੀ ਅਹਿਮ ਭੂਮਿਕਾ ਨਿਭਾਉਂਦਾ ਹੈ। ਦੇਸ਼ ਵਿਚ ਪਹਿਲੀ ਵਾਰ ਐਨਆਰਸੀਈ ਹਿਸਾਰ ਵਿਚ ਹਲਾਰੀ ਨਸਲ ਦੀ ਗਧੀ ਦੇ ਦੁੱਧ ਦੀ ਡੇਅਰੀ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਐਨਆਰਸੀਈ ਨੇ 10 ਹਲਾਰੀ ਨਸਲ ਦੀ ਗਧੀਆਂ ਨੂੰ ਪਹਿਲਾ ਹੀ ਮੰਗਵਾ ਲਿਆ ਸੀ, ਜਿਸ ਦੀ ਮੌਜੂਦਾ ਸਮੇਂ ਵਿਚ ਬ੍ਰੀਡਿੰਗ ਕੀਤੀ ਜਾ ਰਹੀ ਹੈ।
7000 ਰੁਪਏ ਲੀਟਰ ਵਿਕੇਗਾ ਦੁੱਧ
ਬ੍ਰੀਡਿੰਗ ਤੋਂ ਬਾਅਦ ਹੀ ਡੇਅਰੀ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਗੁਜਰਾਤ ਦੀ ਹਲਾਰੀ ਨਸਲ ਦੀ ਗਧੀ ਦਾ ਦੁੱਧ ਗੁਣਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਹ ਬਾਜ਼ਾਰ ਵਿਚ ਦੋ ਹਜ਼ਾਰ ਤੋਂ ਲੈ ਕੇ 7000 ਰੁਪਏ ਲੀਟਰ ਤਕ ਵਿਚ ਵਿਕਦਾ ਹੈ। ਇਸ ਨਾਲ ਕੈਂਸਰ, ਮੋਟਾਪਾ, ਐਲਰਜੀ ਵਰਗੀਆਂ ਬਿਮਾਰੀਆਂ ਨਾਲ ਲੜ੍ਹਨ ਦੀ ਸਮੱਰਥਾ ਵਿਕਸਿਤ ਹੁੰਦੀ ਹੈ। ਇਸ ਨਾਲ ਬਿਊਟੀ ਪ੍ਰੋਡਕਟ ਵੀ ਬਣਾਏ ਜਾਂਦੇ ਹਨ, ਜੋ ਕਾਫੀ ਮਹਿੰਗੇ ਹੁੰਦੇ ਹਨ। ਡੇਅਰੀ ਸ਼ੁਰੂ ਕਰਨ ਲਈ ਐਨਆਰਸੀਈ ਹਿਸਾਰ ਦੇ ਕੇਂਦਰੀ ਮੱਝ ਖੋਜ ਕੇਂਦਰ ਅਤੇ ਕਰਨਾਲ ਨੇ ਨੈਸ਼ਨਲ ਡੇਅਰੀ ਰਿਸਰਚ ਇੰਸੀਚਿਊਟ ਦੇ ਵਿਗਿਆਨੀਆਂ ਦੀ ਮਦਦ ਵੀ ਲਈ ਜਾ ਰਹੀ ਹੈ।
ਬੱਚਿਆਂ ਨੂੰ ਗਧੀ ਦੇ ਦੁੱਧ ਨਾਲ ਕਦੇ ਐਲਰਜੀ ਨਹੀਂ ਹੁੰਦੀ। ਇਸ ਦੁੱਧ ਵਿਚ ਐਂਟੀ ਆਕਸੀਡੈਂਟ, ਐਂਟੀ ਐਜੀਨ ਤੱਤ ਪਾਏ ਜਾਂਦੇ ਹਨ ਜੋ ਸਰੀਰ ਵਿਚ ਕਈ ਗੰਭੀਰ ਬਿਮਾਰੀਆਂ ਨਾਲ ਲੜ੍ਹਨ ਦੀ ਸਮੱਰਥਾ ਵਿਕਸਿਤ ਕਰਦੇ ਹਨ। ਗਧੀ ਦੇ ਦੁੱਧ ’ਤੇ ਖੋਜ ਦਾ ਕੰਮ ਐਨਆਰਸੀਈ ਦਾ ਸਾਬਕਾ ਡਾਇਰੈਕਟਰ ਡਾ. ਬੀਐਨ ਤ੍ਰਿਪਾਠੀ ਨੇ ਸ਼ੁਰੂ ਕਰਾਇਆ ਸੀ। ਐਨਆਰਸੀਈ ਦੇ ਨਿਰਦੇਸ਼ਕ ਡਾ.ਯਸ਼ਪਾਲ ਨੇ ਦੱਸਿਆ ਕਿ ਇਸ ਦੁੱਧ ਵਿਚ ਨਾਮਾਤਰ ਫੈਟ ਹੁੰਦੀ ਹੈ।
ਪ੍ਰੋਡਕਟ ਵੀ ਹੋ ਰਹੇ ਹਨ ਤਿਆਰ
ਡੇਅਰੀ ਤੋਂ ਪਹਿਲਾ ਡਾ. ਅਨੁਰਾਧਾ ਨੇ ਹੀ ਗਧੀ ਦੇ ਦੁੱਧ ਤੋਂ ਬਿਊਟੀ ਪ੍ਰੋਡਕਟ ਬਣਾਉਣ ਦਾ ਕੰਮ ਕੀਤਾ ਸੀ। ਉਨ੍ਹਾਂ ਦੀ ਈਜਾਦ ਤਕਨੀਕ ਨੂੰ ਕੁਝ ਸਮੇਂ ਪਹਿਲਾਂ ਹੀ ਕੇਰਲ ਦੀ ਕੰਪਨੀ ਨੇ ਖਰੀਦਿਆ ਹੈ ਅਤੇ ਬਿਊਟੀ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ। ਗਧੀ ਦੇ ਦੁੱਧ ਨਾਲ ਸਾਬਣ, ਲਿਪ ਬਾਮ,ਬਾਡੀ ਲੋਸ਼ਨ ਤਿਆਰ ਕੀਤੇ ਜਾ ਰਹੇ ਹਨ।

LEAVE A REPLY