“ਸਾਨੂੰ ਦੇਸ਼ੀਆਂ ਨੂੰ ਯਾਦ ਕਰਕੇ“ ਗੀਤ ਦਾ ਪੋਸਟਰ ਨੂੰ ਰਿਲੀਜ਼

0
47

ਕਪੂਰਥਲਾ, 7 ਅਗਸਤ (ਪਰਮਜੀਤ ਸੰਨੀ)- ਬਹੁਤ ਹੀ ਵਧੀਆ, ਸੱਭਿਆਚਾਰ, ਧਾਰਮਿਕ ਤੇ ਵਾਤਾਵਰਨ ਸੰਬੰਧੀ ਗੀਤਾਂ ਨੂੰ ਗਾਉਣ ਵਾਲਾ ਉਹ ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਜਿਸ ਨੇ ਪੁਰਾਣੀਆਂ ਯਾਦਾਂ ਫਿਰ ਤੋਂ ਤਾਜੀਆਂ ਕਰ ਦਿਖਾਈਆਂ ਜਿਵੇਂ ਸਵ: ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਸਾਹਿਬ ਜੀ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਗਾਇਆ ਗੀਤ “ਕੋਕਾ’ ਦੀ ਅਪਾਰ ਸਫਲਤਾ ਤੋਂ ਬਾਅਦ ਸਵ: ਦਿਲਸ਼ਾਦ ਅਖਤਰ ਨੂੰ ਯਾਦ ਕਰਦਿਆ ਉਹਨਾਂ ਦਾ ਸੁਪਰ ਹਿੱਟ ਗੀਤ “ਸਾਨੂੰ ਦੇਸ਼ੀਆਂ ਨੂੰ ਯਾਦ ਕਰਕੇ ਸਰੋਤਿਆਂ ਸਾਹਮਣੇ ਪੇਸ਼ ਕਰਕੇ ਸੰਗੀਤ ਦੀ ਦੁਨੀਆ ਵਿਚ ਨਵੀਆਂ ਚਰਚਾਵਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਇਸ ਗੀਤ ਤੇ ਗੀਤ ਦੇ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਜ਼ਿਲਾ ਕਪੂਰਥਲਾ ਪਿੰਡ ਸ਼ੇਖੁਪੁਰ ਵਿਚ। ਇਸ ਨੂੰ ਰਿਲੀਜ਼ ਕਰਦੇ ਸਮੇਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਪ੍ਰਧਾਨ ਪਰਮਜੀਤ ਸੰਨੀ, ਬਹੁਤ ਹੀ ਸੂਝਵਾਨ ਤੇ ਬਹੁਤ ਹੀ ਸਤਿਕਾਰਯੋਗ ਚੰਨ ਮੋਮੀ ਜੀ, ਪ੍ਰਗਟ ਸਿੰਘ ਰੰਧਾਵਾ ਅਸਟੈਲੀਆ, ਬਾਬਾ ਬਿੱਟੇ ਸ਼ਾਹ ਜੀ, ਗਾਇਕ ਤੇ ਚੇਅਰਮੈਨ ਜੱਸ ਕਾਂਜਲੀ, ਐਕਟਰ, ਡਾਇਰੈਕਟਰ ਤੇ ਵਾਇਸ ਚੇਅਰਮੈਨ ਵਿੱਕੀ ਵਾਲੀਆ, ਸੈਕਟਰੀ ਬਲਦੇਵ ਰਾਜ ਭੋਲਾ, ਗਾਇਕ ਤੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਧੰਜਲ, ਜਰਨਲ ਸਕੱਤਰ ਸੁੱਚਾ ਜੈਲਾ, ਤਰਲੋਚਨ ਸਿੰਘ ਚਾਹਲ, ਕਾਂਗਰਸ ਪ੍ਰਧਾਨ ਤੇ ਮੁੱਖ ਸਲਾਹਕਾਰ ਪਲਵਿੰਦਰ (ਪੰਮ ਖੁਸ਼) ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਅਹੁਦੇਦਾਰਾਂ ਤੋਂ ਇਲਵਾ ਏ. ਐੱਸ. ਆਈ. ਮੇਜ਼ਰ ਸਿੰਘ , ਮਿਊਜ਼ਿਕ ਡਾਇਰੈਕਟਰ ਸੋਨੂੰ ਵਿਡ, ਗੀਤਕਾਰ ਅਨੀ ਸ਼ੇਖੁਪੁਰੀ, ਗਾਇਕ ਰਮੇਸ਼ ਸਿੱਧੂ ਅਤੇ ਕਰਨਜੀਤ ਆਦਿ ਮੌਜੂਦ ਹੋਏ। ਇਸ ਗੀਤ ਦੇ ਗੀਤਕਾਰ ਬਾਬਾ ਬੋਹੜ ਬਾਬੂ ਸਿੰਘ ਮਾਨ ਮਰਾੜਾ ਵਾਲਾ ਅਤੇ ਪੇਸ਼ਕਾਰ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਇਸ ਗੀਤ ਨੂੰ ਤਿਆਰ ਕੀਤਾ ਗਿਆ। ਇਸ ਨੂੰ ਸ਼ਿਵਰੰਜਨੀ ਰਿਕਾਡਜ਼ ਵੱਲੋਂ ਮਾਰਕਿਟ ਵਿਚ ਪੇਸ਼ ਕੀਤਾ ਗਿਆ ਤੇ ਇਸਦਾ ਮਿਊਜ਼ਿਕ ਹਰੀ ਅਮਿਤ ਜੀ ਵੱਲੋਂ ਬਹੁਤ ਹੀ ਸੁੱਚਜੇ ਢੰਗ ਨਾਲ ਸ਼ਿੰਗਾਰਿਆ ਗਿਆ। ਇਸ ਦਾ ਵੀਡੀਓ ਡਾਇਰੈਕਟਰ ਹਰਦੀਪ ਸਿੰਘ ਪੁਰੀ ਵੱਲੋਂ ਤਿਆਰ ਕੀਤਾ ਗਿਆ।

LEAVE A REPLY