ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੀ ਵਸਨੀਕ ਇਕ ਔਰਤ ਦੀ ਕੋਰੋਨਾ ਕਾਰਨ ਮੌਤ

0
68

ਬੇਗੋਵਾਲ (TLT News)- ਜ਼ਿਲ੍ਹਾ ਕਪੂਰਥਲਾ, ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਦੇ ਪਿੰਡ ਮਿਆਣੀ ਭੱਗੂਪੁਰੀਆ ਦੀ ਵਸਨੀਕ ਇਕ ਔਰਤ ਜਸਵੀਰ ਕੌਰ (70) ਪਤਨੀ ਪਲਵਿੰਦਰ ਸਿੰਘ ਦੀ ਜਲੰਧਰ ਵਿਖੇ ਇਲਾਜ ਦੌਰਾਨ ਕੋਰੋਨਾ ਕਾਰਨ ਮੌਤ ਹੋ ਗਈ। ਜਿਸ ਦਾ ਅੱਜ ਅੰਤਿਮ ਸਸਕਾਰ ਮਿਆਣੀ ਭੱਗੂਪੁਰੀਆ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੀ ਲੜਕੀ ਕੌਂਸਲਰ ਤੇ ਜਵਾਈ ਪੁਲਿਸ ਵਿਚ ਤਾਇਨਾਤ ਹਨ, ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆ ਚੁੱਕੀ ਹੈ।

LEAVE A REPLY