ਸ਼ਿਵ ਸੈਨਾ ਨੇਤਾ ਸੰਦੀਪ ਪਾਵਾ ਦੀਆ ਮੁਸ਼ਕਲਾਂ ਚ ਵਾਧਾ ਮੇਘ ਸਮਾਜ ਦੇ ਆਗੂਆਂ ਨੇ ਇਸ ਦੇ ਖਿਲਾਫ ਕਰਾਏ ਬਿਆਨ ਪੁਲਿਸ ਨੂੰ ਦਰਜ

0
327

ਮਾਮਲਾ ਮੇਘ ਸਮਾਜ ਦੀਆ ਧੀਆਂ ਭੈਣਾਂ ਨੂੰ ਅਸ਼ਲੀਲ ਗਾਲ੍ਹਾਂ ਕੱਢਣ ਦਾ

ਪੁਲਿਸ ਨੇ ਕਾਰਵਾਹੀ ਨਾ ਕੀਤੀ ਤਾਂ ਪੰਜਾਬ ਦੇ 22 ਜਿਲਿਆਂ ਚ ਫੂਕੇ ਜਾਣਗੇ ਪੁਤਲੇ

ਜਲੰਧਰ / ਲੁਧਿਆਣਾ (TLT)

ਸ਼ਿਵ ਸੈਨਾ ਹਿੰਦ ਦੇ ਨੇਤਾ ਸੰਦੀਪ ਪਾਵਾ ਦੇ ਖਿਲਾਫ ਮੇਘ ਸਮਾਜ ਦੇ ਆਗੂਆਂ ਵਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਕ ਲਿਖਤੀ ਸ਼ਿਕਾਇਤ ਕੀਤੀ ਗਈ ਜਿਸ ਵਿਚ ਕਿਹਾ ਗਿਆ ਕਿ ਸ਼ਿਵ ਸੈਨਾ ਹਿੰਦ ਦੇ ਨੇਤਾ ਸੰਦੀਪ ਪਾਵਾ ਵਲੋਂ ਮੇਘ ਸਮਾਜ ਦੀਆ ਧੀਆਂ ਭੈਣਾਂ ਨੂੰ ਅਸ਼ਲੀਲ ਗਾਲ੍ਹਾਂ ਕੱਢਿਆ ਗਈਆਂ ਹਨ । ਪੁਲਿਸ ਕਮਿਸ਼ਨਰ ਜਲੰਧਰ ਨੇ ਇਕ ਮਾਮਲੇ ਦੀ ਪੜਤਾਲ ਡੀਸੀਪੀ ਬਲਕਾਰ ਸਿੰਘ ਨੂੰ ਸੌਂਪ ਦਿੱਤੀ ਓਹਨਾ ਨੇ ਮੇਘ ਸਮਾਜ ਵਲੋਂ ਦਿਤੀ ਗਈ ਸ਼ਿਕਾਇਤ ਏਸੀਪੀ ਵੈਸਟ ਬਲਜਿੰਦਰ ਸਿੰਘ ਸੰਧੂ ਨੂੰ ਭੇਜ ਦਿੱਤੀ ਜਿਥੇ ਅੱਜ ਮੇਘ ਸਮਾਜ ਦੇ ਆਗੂ ਸਾਬਕਾ ਗਊ ਸੇਵਾ ਬੋਰਡ ਦੇ ਚੇਅਰਮੈਨ ਕੀਮਤੀ ਭਗਤ , ਕੌਂਸਲਰ ਪਰਬਦਇਆਲ , ਕੌਂਸਲਰ ਓਂਕਾਰ ਟਿੱਕਾ , ਕੌਂਸਲਰ ਐਡਵੋਕੇਟ ਬਚਨ ਲਾਲ , ਸ਼ਿਵ ਸੈਨਾ ਦੇ ਜ਼ਿਲਾ ਪ੍ਰਮੁੱਖ ਸੁਭਾਸ਼ ਗੋਰੀਆਂ, ਆਪ ਆਦਮੀ ਪਾਰਟੀ ਜਲੰਧਰ ਵੈਸਟ ਦੇ ਇੰਚਾਰਜ ਦਰਸ਼ਨ ਭਗਤ, ਸਤਿਗੁਰੂ ਕਬੀਰ ਸੈਨਾ ਦੇ ਜ਼ਿਲਾ ਪ੍ਰਧਾਨ ਸੰਜੀਵ ਭਗਤ ਰਿੰਕੂ , ਜਿਲਾ ਪ੍ਰਭਾਰੀ ਅਮਿਤ ਜੱਟ , ਦਿਨੇਸ਼ ਭਗਤ, ਹਨੀ ਭਗਤ, ਪ੍ਰਫੈਸਰ ਰਾਜ ਕੁਮਾਰ ਭਗਤ,ਅਮਰੀਸ਼ ਭਗਤ ਵੀ ਪਹੁਚੇ ।ਜਿਥੇ ਇਹਨਾਂ ਆਗੂਆਂ ਨੇ ਸੰਦੀਪ ਪਾਵੇ ਵਲੋਂ ਮੇਘ ਸਮਾਜ ਨੂੰ ਕੱਢਿਆ ਗਈਆ ਗਾਲ੍ਹਾਂ ਦੀ ਸੀਡੀ ਵੀ ਏਸੀਪੀ ਵੈਸਟ ਨੂੰ ਸੌਂਪੀ ਅਤੇ ਉਹਨਾਂ ਨੇ ਵਿਸ਼ਵਾਸ਼ ਦਵਾਇਆ ਕੇ ਇਸ ਉਪਰ ਬਣਦੀ ਕਾਰਵਾਹੀ ਕੀਤੀ ਜਾਵੇਗੀ । ਅਤੇ ਮੇਘ ਸਮਾਜ ਦੇ ਆਗੂਆਂ ਦੇ ਬਿਆਨ ਵੀ ਦਰਜ ਕੀਤੇ ਗਏ ।
ਦੂਜੇ ਪਾਸੇ ਅੱਜ ਲੁਧਿਆਣਾ ਵਿਖੇ ਵੀ ਮੇਘ ਸਮਾਜ ਨੂੰ ਅਸ਼ਲੀਲ ਗਾਲ੍ਹਾਂ ਕੱਢਣ ਤੇ ਸ਼ਿਵ ਸੈਨਾ ਹਿੰਦ ਦੇ ਨੇਤਾ ਸੰਦੀਪ ਪਾਵਾ ਦੇ ਖਿਲਾਫ ਸ਼ਿਵਰਾਜ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਭਗਤ, ਦੀ ਅਗਵਾਈ ਚ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਰਮੇਸ਼ ਭਗਤ ਨੇ ਕਿਹਾ ਕਿ ਪੁਲਿਸ ਨੇ ਸ਼ਿਵ ਸੈਨਾ ਹਿੰਦ ਦੇ ਨੇਤਾ ਦੇ ਖਿਲਾਫ ਪਰਚਾ ਦਰਜ ਕਰ ਉਸ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸ਼ਿਵਰਾਜ ਸੈਨਾ ਸਮੂਹ ਮੇਘ ਸਮਾਜ ਨੂੰ ਨਾਲ ਲੈ ਕੇ ਪੰਜਾਬ ਦੇ 22 ਜਿਲਿਆਂ ਚ ਸ਼ਿਵ ਸੈਨਾ ਨੇਤਾ ਸੰਦੀਪ ਪਾਵਾ ਦੇ ਪੁਤਲੇ ਫੂਕੇ ਜਾਣਗੇ । ਜਿਸ ਦੀ ਜਿੰਮੇਵਾਰੀ ਲੋਕਲ ਪ੍ਰਸ਼ਾਸ਼ਨ ਦੀ ਹੋਵੇਗੀ । ਇਸ ਮੌਕੇ ਰਵੀ ਭਗਤ , ਰਾਮ ਲਾਲ ਸੰਗੋਤਰਾ, ਵੀ ਇਸ ਮੌਕੇ ਮੌਜੂਦ ਸਨ ।

LEAVE A REPLY