ਅਮਰੀਕਾ : ਅਲਾਸਕਾ ‘ਚ ਹਵਾ ‘ਚ ਟਕਰਾਏ ਦੋ ਜਹਾਜ਼, 7 ਲੋਕਾਂ ਦੀ ਮੌਤ

0
40

ਵਾਸ਼ਿੰਗਟਨ, TLT/ ਅਮਰੀਕਾ ਦੇ ਅਲਾਸਕਾ ‘ਚ ਹਵਾਈ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਸੋਲਡੋਂਟਾ ਸ਼ਹਿਰ ਤੋਂ ਕੁਝ ਕਿੱਲੋਮੀਟਰ ਦੂਰ ਇਹ ਹਾਦਸਾ ਹੋਇਆ। ਜਾਣਕਾਰੀ ਮੁਤਾਬਿਕ, ਦੋ ਛੋਟੇ ਜਹਾਜ਼ਾਂ ਦੀ ਹਵਾ ‘ਚ ਟੱਕਰ ਹੋ ਗਈ। ਹਾਦਸੇ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਦੋਵੇਂ ਏਅਰਕ੍ਰਾਫਟ ਸਿੰਗਲ ਇੰਜਣ ਵਾਲੇ ਸੀ

ਨਿਊਯਾਰਕ ਟਾਈਮਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਦੋਵੇਂ ਏਅਰਕ੍ਰਾਫਟ ਸਿੰਗਲ ਇੰਜਣ ਵਾਲੇ ਸੀ। ਇਨ੍ਹਾਂ ਵਿਚੋਂ ਇਕ ਹੈਵਿਲਲੈਂਡ ਡੀਐੱਚਸੀ-2 ਬੀਵਰ ਤੇ ਦੂਸਰਾ ਪਾਈਪਰ-ਪੀ12 ਸੀ। ਦੋਵਾਂ ਹੀ ਜਹਾਜ਼ਾਂ ਨੇ ਸੋਲਡੋਂਟਾ ਏਅਰਪੋਰਟ ਤੋਂ ਉਡਾਨ ਭਰੀ ਸੀ। ਐਂਕੋਰੇਜ ਸ਼ਹਿਰ ਤੋਂ ਕਰੀਬ 150 ਕਿੱਲੋਮੀਟਰ ਦੂਰ ਹਵਾ ‘ਚ ਇਹ ਆਪਸ ‘ਚ ਟਕਰਾ ਗਏ। ਫਿਲਹਾਲ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਸਟੇਟ ਅਸੈਂਬਲੀ ਮੈਂਬਰ ਦੀ ਵੀ ਮੌਤ

ਅਮਰੀਕਾ ਦੇ ਅਲਾਸਕਾ ਦੇ ਇਸ ਹਵਾਈ ਹਮਲੇ ‘ਚ ਗੈਰੀ ਨੋਪ ਦੀ ਵੀ ਮੌਤ ਹੋ ਗਈ ਹੈ। ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਸਟੇਟ ਅਸੈਂਬਲੀ ਦੇ ਮੈਂਬਰ ਸਨ।

LEAVE A REPLY