ਜਲੰਧਰ ‘ਚ ਕੋਰੋਨਾ ਸੰਕ੍ਰਮਿਤ ਇਕ ਹੋਰ ਮਰੀਜ਼ ਦੀ ਮੌਤ

0
45

 ਜਲੰਧਰ TLT/ ਸ਼ਹਿਰ ‘ਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਲੁਧਿਆਣਾ ਦੇ ਰਹਿਣ ਵਾਲੇ 49 ਸਾਲ ਦੇ ਪੁਰਸ਼ ਨੂੰ 25 ਜੁਲਾਈ ਨੂੰ ਪਟੇਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 2227 ਤੇ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਹਵਾਈ ਫ਼ੌਜ ਤੋਂ ਸੇਵਾ ਮੁਕਤ ਹੋਏ ਬਜ਼ੁਰਗ ਸਮੇਤ 6 ਮਰੀਜ਼ਾਂ ਦੀ ਮੌਤ ਹੋ ਗਈ ਸੀ।

ਕੋਰੋਨਾ ਨੇ ਇਕ ਡਾਕਟਰ ਤੇ ਕਮਾਡੈਂਟ ਸਮੇਤ 63 ਲੋਕਾਂ ਨੂੰ ਵੀ ਲਪੇਟ ‘ਚ ਲਿਆ ਸੀ। ਇਸ ਤੋਂ ਇਲਾਵਾ ਦੇਰ ਸ਼ਾਮ ਨੂੰ ਟ੍ਰੂਨੇਟ ਮਸ਼ੀਨ ਤੋਂ ਕੀਤੇ ਗਏ ਟੈਸਟ ‘ਚ ਵੀ ਪੰਜ ਮਰੀਜ਼ ਪਾਜ਼ੇਟਿਵ ਪਾਏ ਗਏ ਹਨ।

LEAVE A REPLY