ਉਰਦੂ ਦੀਆਂ ਆਨਲਾਈਨ ਮੁਫ਼ਤ ਕਲਾਸਾਂ 20 ਜੁਲਾਈ ਤੋਂ

0
56

ਜਲੰਧਰ 10 ਜੁਲਾਈ (ਰਮੇਸ਼ ਗਾਬਾ)      

ਭਾਸ਼ਾ ਵਿਭਾਗ ਵਲੋਂ ਉਰਦੂ ਦੀਆਂ ਆਨਲਾਈਨ ਮੁਫ਼ਤ ਕਲਾਸਾਂ 20 ਜੁਲਾਈ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਰੇਖਾ ਵਰਮਾ ਨੇ ਕਿਹਾ ਕਿ ਉਰਦੂ ਦੀਆਂ ਇਹ ਆਨਲਾਈਨ ਕਲਾਸਾਂ ਬਿਲਕੁਲ ਮੁਫ਼ਤ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨਾਂ ਕਲਾਸਾਂ ਦਾ ਸਮਾਂ ਸ਼ਾਮ 5.15 ਵਜੇ ਅਤੇ ਸ਼ਾਮ 6.15 ਵਜੇ ਤੱਕ ਲਗਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਅਪਣਾ ਨਾਮ ਭਾਸ਼ਾ ਵਿਭਾਗ, ਕਮਰਾ ਨੰਬਰ 215 ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਦਰਜ ਕਰਵਾ ਸਕਦੇ ਹਨ ਤਾਂ ਆਨਲਾਈਨ ਕਲਾਸਾਂ ਸ਼ੁਰੂ ਕਰਵਾਈਆਂ ਜਾ ਸਕਣ।

LEAVE A REPLY