ਦੇਸ਼ ਭਰ ‘ਚ 3 ਜੁਲਾਈ ਤਕ ਹੋਏ 95,40,132 ਟੈਸਟ, ਇਕ ਦਿਨ ‘ਚ ਹੋਏ 2, 42, 383 ਟੈਸਟ

0
29

ਨਵੀਂ ਦਿੱਲੀ,TLT/ ਦੇਸ਼ ਭਰ ‘ਚ ਤਿੰਨ ਜੁਲਾਈ ਤਕ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ 95,40, 132 ਹਨ। ਜਿਨ੍ਹਾਂ ‘ਚ 2,42,383 ਨਮੂਨਿਆਂ ਦਾ ਕੱਲ੍ਹ ਟੈਸਟ ਕੀਤਾ ਗਿਆ ਸੀ। ਇਸ ਦੀ ਜਾਣਕਾਰੀ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਨੇ ਦਿੱਤੀ। ਜ਼ਿਰਕਯੋਗ ਹੈ ਕਿ ਇਸ ਸਮੇਂ ਭਾਰਤ ਚੀਨ ਦੇ ਵੂਹਾਨ ਤੋਂ ਫੈਲੇ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਭਰ ‘ਚ ਹੁਣ ਤਕ 6 ਲੱਖ 25 ਹਜ਼ਾਰ 544 ਲੋਕ ਇਸ ਵਾਇਰਸ ਨਾਲ ਸੰਕ੍ਰਮਿਤ ਹਨ। ਉਧਰ ਮਰਨ ਵਾਲਿਆਂ ਦੀ ਗਿਣਤੀ 18 ਹਜ਼ਾਰ 213 ਹੋ ਗਈ ਹੈ। ਦੱਸ ਦੇਈਏ ਕਿ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਇਸ ਸੰਕਟ ਨਾਲ ਜੂਝ ਰਹੀ ਹੈ। ਇਸ ਵਾਇਰਸ ਨਾਲ ਪੂਰੀ ਦੁਨੀਆ ਹੁਣ ਤਕ 1 ਕਰੋੜ ਤੋਂ ਜ਼ਿਆਦਾ ਸੰਕ੍ਰਮਿਤਾਂ ਦੀ ਗਿਣਤੀ ਪਹੁੰਚ ਗਈ ਹੈ। ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ 5 ਲੱਖ 24 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇਸ ਜਾਨਲੇਵਾ ਵਾਇਰਸ ਨਾਲ ਪੂਰੀ ‘ਚੋਂ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਅਮਰੀਕਾ ‘ਚ ਸੰਕ੍ਰਮਿਤਾਂ ਦੀ ਗਿਣਤੀ 28 ਲੱਖ 47 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 31 ਹਜ਼ਾਰ 509 ਹੋ ਗਈ ਹੈ। ਯੂਐੱਸ ਤੋਂ ਬਾਅਦ ਬ੍ਰਾਜੀਲ, ਰੂਸ ਤੇ ਭਾਰਤ ਸਭ ਤੋਂ ਜ਼ਿਆਦਾ ਸੰਕ੍ਰਮਿਤ ਦੇਸ਼ ਹਨ। ਪੂਰੀ ਦੁਨੀਆ ‘ਚ ਭਾਰਤ ਚੌਥੇ ਨੰਬਰ ‘ਤੇ ਹੈ।

LEAVE A REPLY