ਸਰੀ ਦੇ ਗੁਰੂ ਘਰ ‘ਚ ਖੁੱਲਿਆ ‘ਗੁਰੂ ਨਾਨਕ ਫੂਡ ਬੈਂਕ’

0
49

ਉਦਘਾਟਨ ਮੌਕੇ ਪ੍ਰਧਾਨ ਨਰਿੰਦਰ ਸਿੰਘ ਨੇ ਵੱਖ-ਵੱਖ ਸ਼ਖਸੀਅਤਾਂ ਦਾ ਕੀਤਾ ਧੰਨਵਾਦ

ਸਰੀ, 4 ਜੁਲਾਈ (TLT) : ਸਰੀ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਵਿਖੇ  ‘ਗੁਰੂ ਨਾਨਕ ਫ਼ੂਡ ਬੈਂਕ’ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦਾ ਅੱਜ ਉਦਘਾਟਨ ਹੋਇਆ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਅਤੇ ‘ਫੂਡ ਬੈਂਕ’ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਦੂਖ ਨਿਵਾਰਨ ਸੋਸਾਇਟੀ ਵੱਲੋਂ ਮਹਾਂਮਾਰੀ ਦੌਰਾਨ ਲੋੜਵੰਦਾਂ ਨੂੰ 74 ਹਜ਼ਾਰ ਫੂਡ ਪੈਕੇਜ ਅਤੇ ਗਰੌਸਰੀ ਮੁਹੱਈਆ ਕਰਵਾਈ ਗਈ। ਹੁਣ ਇਹ ਪਿਰਤ ਅੱਗੇ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਫ਼ੂਡ ਬੈਂਕ ਦੀ ਸਥਾਪਨਾ ਮੌਕੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਭ ਤੋਂ ਬਜ਼ੁਰਗ ਵਾਲੰਟੀਅਰ ਅਤੇ ਨਰਿੰਦਰ ਸਿੰਘ ਦੇ ਪਿਤਾ ਸੋਹਣ ਸਿੰਘ ਵਾਲੀਆ ਦਾ 100ਵਾਂ ਜਨਮ ਦਿਨ ਵੀ ਮਨਾਇਆ ਗਿਆ। ਫਗਵਾੜਾ ਨੇੜਲੇ ਪਿੰਡ ਰਾਣੀਪੁਰ ਤੋਂ ਤਿੰਨ ਦਹਾਕੇ ਪਹਿਲਾਂ ਕੈਨੇਡਾ ਆਏ ਸੋਹਣ ਸਿੰਘ, ਲੋਅਰ ਮੇਨਲੈਂਡ ਦੇ ਵੱਖ-ਵੱਖ ਗੁਰਦਵਾਰਾ ਸਾਹਿਬਾਨ ਵਿਚ ਸੇਵਾ ਨਿਭਾਉਂਦੇ ਆਏ ਹਨ।

LEAVE A REPLY