ਅਮਰੀਕਾ : ਟਾਈਮਸ ਸਕਵੇਅਰ ‘ਤੇ ਗੂੰਜੇ ‘ਬਾਈਕਾਟ ਚਾਈਨਾ’ ਦੇ ਨਾਅਰੇ

0
33

ਨਿਊਯਾਰਕ4 ਜੁਲਾਈ, TLT/: ਭਾਰਤ-ਚੀਨ ਸਰਹੱਦੀ ਵਿਵਾਦ ਦੀ ਗੂੰਜ ਹੁਣ ਅਮਰੀਕਾ ਦੀ ਸੜਕਾਂ ‘ਤੇ ਵੀ ਸੁਣਾਈ ਦੇਣ ਲੱਗੀ ਹੈ। ਨਿਊਯਾਰਕ ਦੀ ਸੜਕਾਂ ‘ਤੇ ਉਤਰ ਕੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਜਿੱਥੇ ਵਿਰੋਧ ਕਰ ਰਹੇ ਹਨ। ਉਥੇ ਹੀ ਚੀਨ ਦੇ ਖ਼ਿਲਾਫ਼ ਇਸ ਵਿਰੋਧ ਪ੍ਰਦਰਸ਼ਨ ਵਿਚ ਉਨ੍ਹਾਂ ਤਿੱਬਤੀ ਅਤੇ ਤਾਈਵਾਨ ਭਾਈਚਾਰੇ ਦਾ ਵੀ ਸਾਥ ਮਿਲ ਰਿਹਾ ਹੈ।
ਸ਼ੁੱਕਰਵਾਰ ਨੂੰ ਜਿੱਥੇ ਇੱਕ ਪਾਸੇ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੀ ਯਾਤਰਾ ਕਰਕੇ ਭਾਰਤੀ ਸੈਨਾ ਦਾ ਹੌਸਲਾ ਵਧਾਇਆ। ਉਥੇ ਹੀ ਦੂਜੇ ਪਾਸੇ ਅਮਰੀਕਾ ਦੇ ਨਿਊਯਾਰਕ ਵਿਚ ਚੀਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਨਿਊਯਾਰਕ ਵਿਚ ਟਾਈਮਸ ਸਕਵਾਇਰ ‘ਤੇ ਇਕੱਠੇ ਹੋਏ ਭਾਰਤੀ-ਅਮਰੀਕੀ ਲੋਕ, ਤਿੱਬਤੀ ਅਤੇ ਤਾਈਵਾਨੀ-ਅਮਰੀਕੀ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਲੋਕਾਂ ਨੂੰ ਚੀਨ ਦੇ ਸਮਾਨ ਦਾ ਬਾਈਕਾਟ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਈਕਾਟ ਚਾਈਨਾ ਦੇ ਨਾਅਰੇ ਵੀ ਲਗਾਏ। ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਨਾਲ ਸਾਰੇ ਵਪਾਰਕ ਰਿਸ਼ਤੇ ਖਤਮ ਕਰਨ ਦੀ ਵੀ ਮੰਗ ਕੀਤੀ। ਨਾਲ ਹੀ ਤਿੱਬਤ ਦੇ ਲਈ ਪੂਰਣ ਆਜ਼ਾਦੀ ਅਤੇ ਤਾਈਵਾਨ ਨੂੰ ਪੂਰਾ ਸਮਰਥਨ ਦੇਣ ਦੀ ਵੀ ਅਪੀਲ ਕੀਤੀ।

LEAVE A REPLY