ਦਸੂਹਾ ਨੇੜੇ ਨਹਿਰ ‘ਚੋਂ ਪਾਣੀ ਓਵਰਫ਼ਲੋ ਹੋਣ ਕਾਰਨ ਦਰਜਨਾਂ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ

0
85

ਦਸੂਹਾ, 4 ਜੁਲਾਈ (TLT )- ਦਸੂਹਾ ਦੇ ਨੇੜੇ ਪੈਂਦੀ ਨਹਿਰ ਤੇ ਪਿੰਡ ਟੇਰਕਿਆਣਾ ਨਜ਼ਦੀਕ ਪਾਵਰ ਹਾਊਸ ਨੰਬਰ ਪੰਜ ਵਿੱਚ ਪਾਣੀ ਓਵਰਫ਼ਲੋ ਹੋਣ ਕਾਰਨ ਇਸ ਦੇ ਨੇੜੇ ਪੈਂਦੇ ਦਰਜਨਾਂ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਾਣਾ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਪਾਵਰ ਹਾਊਸ ‘ਤੇ ਲੱਗੀਆਂ ਟਰਬਾਈਨਾਂ ਨਾਲ ਪੈਦਾ ਹੋ ਰਹੀ ਹੈ ਜਿਸ ਨਾਲ ਪਾਣੀ ਨਹਿਰ ‘ਚੋਂ ਬਾਹਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਪ੍ਰਸ਼ਾਸਨ ਦੇ ਧਿਆਨ ‘ਚ ਲਿਆ ਦਿੱਤਾ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਜਲਦ ਤੋਂ ਜਲਦ ਕੋਈ ਹੀਲਾ ਕੀਤਾ ਜਾਵੇ ਤਾਂ ਕਿ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ।

LEAVE A REPLY