ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਪੂਰੀ ਤਰ੍ਹਾਂ ਸੀਲ – ਲੋਕਾਂ ‘ਚ ਦਹਿਸ਼ਤ

0
51

11 ਵਾਰਡਾਂ ‘ਚ 11 ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਿਰੀਖਣ ਜਾਰੀ
ਡੇਰਾ ਬਾਬਾ ਨਾਨਕ, 4 ਜੁਲਾਈ (TLT)-ਬੀਤੇ ਦਿਨ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ ‘ਚ ਇਕਦਮ ਵਾਧਾ ਹੋਣ ਨਾਲ ਕਸਬਾ ਡੇਰਾ ਬਾਬਾ ਨਾਨਕ ਸਮੇਤ ਸਮੁੱਚੇ ਇਲਾਕੇ ਦੇ ਅੰਦਰ ਵੱਡੀ ਦਹਿਸ਼ਤ ਫੈਲ ਗਈ ਹੈ। ਇਸ ਦੇ ਚੱਲਦਿਆਂ ਬੀਤੀ ਸ਼ਾਮ ਨੂੰ ਕੋਰੋਨਾ ਨਾਲ ਸਬੰਧਿਤ ਇਕੱਠੇ 7 ਮਰੀਜ਼ ਇਸ ਛੋਟੇ ਜਿਹੇ ਕਸਬੇ ‘ਚ ਆਉਣ ਸਾਰ ਹੀ ਪ੍ਰਸ਼ਾਸਨ ਵਲੋਂ ਪੂਰੀ ਸਖ਼ਤੀ ਨਾਲ ਲਾਕਡਾਊਨ ਲਗਾ ਦਿੱਤਾ ਹੈ। ਇੱਥੇ ਸਥਿਤੀ ਕਰਫ਼ਿਊ ਵਰਗੀ ਹੋਣ ਕਾਰਨ ਸੁੰਨਸਾਨ ਛਾਈ ਹੋਈ ਹੈ ਅਤੇ ਇਥੋਂ ਦੇ ਮੁੱਖ ਬਾਜ਼ਾਰਾਂ ਸਮੇਤ ਡੇਰਾ ਬਾਬਾ ਨਾਨਕ ਨੇੜਲੇ ਖੇਤਰ ਅੰਦਰ ਵੀ ਮੁਕੰਮਲ ਦੁਕਾਨਾਂ ਬੰਦ ਹਨ। ਕਸਬੇ ਦੇ ਸਾਰੇ ਮੇਨ ਰਸਤੇ ਬੰਦ ਕਰ ਦਿੱਤੇ ਗਏ ਹਨ ਅਤੇ ਕੋਈ ਵਿਰਲਾ-ਟਾਵਾਂ ਵਿਅਕਤੀ ਦਵਾਈ ਜਾਂ ਕਿਸੇ ਹੋਰ ਬੇਵਸੀ ਕਾਰਨ ਹੀ ਲੰਘਦਾ ਦਿਸਿਆ। ਇਸ ਮੌਕੇ ਕਸਬੇ ਦੇ ਹਲਾਤਾਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਬੈਠਾ ਹੈ। ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਦੇ ਐਸ.ਐਮ.ਓ. ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਕਸਬੇ ਦੀਆਂ 11 ਵਾਰਡਾਂ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਸਬੰਧਿਤ ਵਿਅਕਤੀਆਂ ਦੇ ਸੰਪਰਕ ‘ਚ ਆਉਣ ਵਾਲੇ ਕੁਝ ਵਿਅਕਤੀਆਂ ਦੇ ਨਮੂਨੇ ਲੈਣੇ ਹਨ, ਜਦ ਕਿ ਅਗਲੀ ਸਥਿਤੀ ਸਾਹਮਣੇ ਆਉਣ ‘ਤੇ ਹੀ ਕੁਝ ਕਿਹਾ ਜਾ ਸਕਦਾ ਹੈ।

LEAVE A REPLY