ਮਸ਼ਹੂਰ Choreographer ਸਰੋਜ ਖ਼ਾਨ ਦੀ ਮੌਤ, ਅੱਜ ਹੀ ਹੋਵੇਗਾ ਅੰਤਿਮ ਸੰਸਕਾਰ

0
75

ਨਵੀਂ ਦਿੱਲੀ TLT/ ਫ਼ਿਲਮ ਇੰਡਸਟਰੀ ਨੂੰ ਅੱਜ ਇਕ ਹੋਰ ਲਗਾ ਝਟਕਾ। ਮਸ਼ਹੂਰ Choreographer ਸਰੋਜ ਖ਼ਾਨ ਦਾ ਮੁੰਬਈ ਬਾਂਦਰਾ ਸਥਿਤ ਗੁਰੂ ਨਾਨਕ ਹਸਪਤਾਲ ‘ਚ ਮੌਤ ਹੋ ਗਈ ਹੈ। ਸਰੋਜ ਖ਼ਾਨ ਦੀ ਮੌਤ ਦੀ ਵਜ੍ਹਾ Cardiac arrest ਦੱਸੀ ਜਾ ਰਹੀ ਹੈ। ਸਰੋਜ ਖ਼ਾਨ ਨੂੰ ਕੁਝ ਦਿਨ ਪਹਿਲਾਂ ਸਾਹ ਲੈਣ ‘ਚ ਪਰੇਸ਼ਾਨੀ ਆ ਆਉਣ ‘ਤੇ ਗੁਰੂ ਨਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ ਕੁਝ ਦਿਨ ਬਾਅਦ ਉਹ ਠੀਕ ਹੋ ਗਈ ਸੀ ਤੇ ਆਪਣੇ ਘਰ ਵਾਪਸ ਆ ਗਈ ਸੀ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਘਰ ਵਾਲਿਆਂ ਨੇ ਕੀਤੀ ਸੀ। ਪਰ ਹੁਣ ਸਰੋਜ ਖ਼ਾਨ Cardiac arrest ਦੀ ਵਜ੍ਹਾ ਨਾਲ ਇਸ ਦੁਨੀਆ ਤੋਂ ਚੱਲੀ ਗਈ ਹੈ। Choreographer ਦੀ ਉਮਰ 72 ਸਾਲ ਸੀ।

LEAVE A REPLY