ਜਲੰਧਰ ‘ਚ ਇੱਕੋ ਪਰਿਵਾਰ ਦੇ 7 ਜੀਆਂ ਸਮੇਤ 20 ਵਿਅਕਤੀ ਕੋਰੋਨਾ ਪਾਜ਼ੇਟਿਵ

0
89

ਜਲੰਧਰ TLT/ਕੋਰੋਨਾ ਮਹਾਮਾਰੀ ਨੇ ਅੱਜ 20 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਵਿਚੋਂ ਸੰਜੇ ਗਾਂਧੀ ਨਗਰ ਦੇ ਇਕ ਪਰਿਵਾਰ ਦੇ ਸੱਤ ਮੈਂਬਰ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 750 ਤੋਂ ਵੀ ਵਧ ਗਈ ਹੈ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਵਿਭਾਗੀ ਟੀਮਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਲਿਆ ਰਹੀਆਂ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ‘ਚ ਰਹਿਣ ਵਾਲੇ ਇੱਕੋ ਹੀ ਪਰਿਵਾਰ ਦੇ 6 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ। ਪਰਿਵਾਰ ਦਾ 62 ਸਾਲਾ ਮੈਂਬਰ ਕੱਲ੍ਹ ਪਾਜ਼ੇਟਿਵ ਆਇਆ ਸੀ ਜਿਸ ਦੇ ਸੰਪਰਕ ‘ਚ ਆਉਣ ਨਾਲ ਸਾਰੇ ਇਨਫੈਕਟਿਡ ਹੋਏ ਹਨ। ਜ਼ਿਲ੍ਹੇ ‘ਚ ਤਿੰਨ ਦਿਨਾਂ ‘ਚ ਹੀ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

LEAVE A REPLY