ਕੋਰੋਨਾ ਸੰਕਟ ਵਿਚਕਾਰ ਅੰਤਰਰਾਸ਼ਟਰੀ ਕਮਰਸ਼ੀਅਲ ਉਡਾਨਾਂ ‘ਤੇ 31 ਜੁਲਾਈ ਤਕ ਸਰਕਾਰ ਨੇ ਲਗਾਈ ਰੋਕ

0
40

ਨਵੀਂ ਦਿੱਲੀ /TLT/ ਕੋਰੋਨਾ ਸੰਕਟ ਵਿਚਕਾਰ ਭਾਰਤ ਨੇ ਆਪਣੀ ਅੰਤਰਰਾਸ਼ਟਰੀ ਕਮਰਸ਼ੀਅਲ ਉਡਾਨਾਂ ‘ਤੇ ਪਾਬੰਦੀ ਹੋਰ ਅੱਗੇ ਤਕ ਵਧਾ ਦਿੱਤੀ ਹੈ। ਹੁਣ ਇਹ ਪ੍ਰਤੀਬੰਧ 31 ਜੁਲਾਈ 2020 ਤਕ ਕਮਰਸ਼ੀਅਲ ਉਡਾਨਾਂ ‘ਤੇ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਉਡਾਨਾਂ ‘ਚ ਇਹ ਰੋਕ 15 ਜੁਲਾਈ 2020 ਤਕ ਲੱਗੀ ਹੋਈ ਸੀ, ਹੁਣ ਸਰਕਾਰ ਨੇ ਵਧਾ ਕੇ 31 ਜੁਲਾਈ ਤਕ ਕਰ ਦਿੱਤੀ ਹੈ। ਡੀਜੀਸੀਏ ਦੇ ਇਕ ਆਦੇਸ਼ ਮੁਤਾਬਿਕ ਕੋਰੋਨਾ ਸੰਕਟ ਕਾਰਨ ਇਨ੍ਹਾਂ ਉਡਾਨਾਂ ‘ਤੇ ਲੱਗੀ ਰੋਕ ਨੂੰ 31 ਜੁਲਾਈ ਤਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਅੰਤਰਰਾਸ਼ਟਰੀ ਕਾਰਗੋ ਤੇ ਡੀਜੀਸੀਏ ਵੱਲੋਂ ਛੋਟ ਦਿੱਤੀ ਗਈ ਉਡਾਨਾਂ ‘ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।

LEAVE A REPLY