ਅਮਰੀਕਾ ‘ਚ ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ, ਇਕ ਦਿਨ ‘ਚ 52,000 ਨਵੇਂ ਮਾਮਲੇ

0
48
ਵਾਸ਼ਿੰਗਟਨ TLT/ : ਅਮਰੀਕਾ ‘ਚ ਕੋਰੋਨਾ ਵਾਇਰਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸੰਯੁਕਤ ਰਾਜ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 52 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਦਿਨ ‘ਚ ਮਿਲਣ ਵਾਲੇ ਸੰਕਮ੍ਰਿਤ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਸੰਖਿਆ ਹੈ। ਅਮਰੀਕਾ ‘ਚ ਕੋਰੋਨਾ ਨਾਲ ਸੰਕ੍ਰਮਿਤਾਂ ਲੋਕਾਂ ਦਾ ਅੰਕੜਾ ਵੱਧ ਕੇ 26 ਲੱਖ ਤਂੋ ਪਾਰ ਪਹੁੰਚ ਗਿਆ ਹੈ।
ਅਮਰੀਕਾ ਦੇ ਟੈਕਸਾਸ, ਕੈਲੀਫੋਰਨੀਆ ਤੇ ਫਲੋਰਿਡਾ ਸਣੇ 14 ਸੂਬਿਆਂ ‘ਚ ਕੋਰੋਨਾ ਦੇ ਮਾਮਲੇ ਜੂਨ ਮਹੀਨੇ ‘ਚ ਦੋਗੁਣੇ ਹੋਏ ਹਨ। ਸੰਕ੍ਰਮਣ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਟੈਕਸਾਸ ਤੇ ਏਰੀਜੋਨਾ ਸੂਬੇ ਦੇ ਕੁਝ ਸ਼ਹਿਰਾਂ ‘ਚ ਆਈਸੀਯੂ ਬੈੱਡ ਘੱਟ ਪੈਣ ਲੱਗੇ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਨੇ ਵੀਰਵਾਰ ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਅਮਰੀਕਾ ‘ਚ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਲੋਕਾਂ ਦੀ ਗਿਣਤੀ 26 ਲੱਖ 84 ਹਜ਼ਾਰ 416 ਪਹੁੰਚ ਗਈ ਹੈ। ਇਸ ‘ਚੋਂ 7 ਲੱਖ 29 ਹਜ਼ਾਰ 994 ਲੋਕ ਠੀਕ ਵੀ ਹੋ ਚੁੱਕੇ ਹਨ ਜਦਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ 28 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਯੂਨੀਵਰਸਿਟੀ ਮੁਤਾਬਕ ਅਮਰੀਕਾ ‘ਚ ਹੁਣ ਤਕ 3 ਕਰੋੜ 28 ਲੱਖ 27 ਹਜ਼ਾਰ 359 ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਉਧਰ ਦੇ ‘ਚ ਸੰਕ੍ਰਮਣ ਰੋਗਾਂ ਦੇ ਸਭ ਤੋਂ ਵੱਡੇ ਮਾਹਿਰ ਡਾ. ਐਂਥਨੀ ਫਾਸੀ ਨੇ ਕਿਹਾ ਹੈ ਕਿ ਮਹਾਮਾਰੀ ‘ਤੇ ਕੰਟਰੋਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਸੰਕ੍ਰਮਣ ਦਾ ਵੱਧਣਾ ਪੂਰੇ ਦੇਸ਼ ਲਈ ਖਤਰੇ ‘ਚ ਹੈ ਤੇ ਆਉਣ ਵਾਲੇ ਦਿਨਾਂ ‘ਚ ਪ੍ਰਤੀਦਿਨ ਇਕ ਲੱਖ ਮਰੀਜ਼ਾਂ ਦੇ ਸੰਕ੍ਰਮਿਤ ਹੋਣ ਦੀ ਚਿਤਾਵਨੀ ਵੀ ਦਿੱਤੀ ਹੈ। ਅਮਰੀਕਾ ‘ਚ ਪ੍ਰਤੀ ਦਿਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ ਹਫਤੇ ਦੇ ਮੁਕਾਬਲੇ ਲਗਾਤਾਰ ਡਿੱਗਦੀ ਜਾ ਰਹੀ ਹੈ ਤੇ ਅਪ੍ਰੈਲ ਦੇ ਮੱਧ ‘ਚ ਲਗਪਗ 2,200 ਦੇ ਔਸਤ ਦੇ ਨਾਲ ਔਸਤਨ 550 ਤੋਂ ਹੇਠਾਂ ਆ ਗਈ ਹੈ

LEAVE A REPLY