ਜਲੰਧਰ ‘ਚ ਕੋਰੋਨਾ ਦੇ 25 ਹੋਰ ਮਾਮਲਿਆਂ ਦੀ ਪੁਸ਼ਟੀ

0
80

ਜਲੰਧਰ TLT/ ਕੋਰੋਨਾ ਵਾਇਰਸ ਮਹਾਮਾਰੀ ਜ਼ਿਲ੍ਹੇ ਅੰਦਰ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਅੱਜ ਦੁਪਹਿਰ ਸਮੇਂ ਆਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਦੇ 25 ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਵਿਚੋਂ ਛੇ ਮਰੀਜ਼ ਭਾਰਗੋ ਕੈਂਪ, ਚਾਰ ਅਵਤਾਰ ਨਗਰ, ਤਿੰਨ ਰਾਜਾ ਗਾਰਡਨ ਕਪੂਰਥਲਾ ਰੋਡ, ਚਾਰ ਸ਼ਾਹਕੋਟ, ਸਰਾਭਾ ਨਗਰ, ਨਕੋਦਰ ਤੇ ਭਟਨੂਰਾ ਲੁਬਾਣਾ ਤੋਂ 2-2 ਅਤੇ ਗੁਰੂ ਨਾਨਕ ਨਗਰ ਤੇ ਬੁੰਡਾਲਾ ਤੋਂ ਇਕ-ਇਕ ਮਰੀਜ਼ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਪੌਣੇ ਸੱਤ ਸੌ ਤਕ ਪੁੱਜ ਗਈ ਹੈ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨ ਡੀਐੱਮਸੀ ਲੁਧਿਆਣਾ ਵਿਖੇ ਗੁੜ ਮੰਡੀ ਵਾਸੀ 65 ਸਾਲਾ ਮਸ਼ਤਾਕ ਅਹਿਮਦ ਦੀ ਮੌਤ ਹੋ ਗਈ ਸੀ ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਅੱਜ ਕੀਤੀ ਗਈ ਹੈ।

LEAVE A REPLY