ਨਹੀਂ ਪਹੁੰਚਿਆ ਕੋਈ E-Pass ਵਾਲਾ ਯਾਤਰੀ, ਜਲੰਧਰ ਤੋਂ ਬੱਸ ਆਪਰੇਸ਼ਨ ਬੰਦ

0
95

ਜਲੰਧਰ TLT/ਮਹਾਨਗਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਸਟੇਟ ਬੱਸ ਟਰਮੀਨਲ ਤੋਂ ਸ਼ਨਿਚਰਵਾਰ ਸਵੇਰ ਤੋਂ ਹੀ ਬੱਸ ਆਪਰੇਸ਼ਨ ਬੰਦ ਪਿਆ ਹੈ। ਕਾਰਨ ਇਹ ਹੈ ਕਿ ਬੱਸ ਸਟੈਂਡ ‘ਤੇ ਈ-ਪਾਸ ਧਾਰਕ ਕੋਈ ਵੀ ਯਾਤਰੀ ਨਹੀਂ ਪਹੁੰਚਿਆ। ਇਸ ਕਾਰਨ ਕਿਸੇ ਵੀ ਸਟੇਸ਼ਨ ਲਈ ਬੱਸ ਰਵਾਨਾ ਨਹੀਂ ਕੀਤੀ ਜਾ ਸਕੀ। ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਸੀ। ਇਸ ਤਹਿਤ ਸ਼ਨਿਚਰਵਾਰ ਤੇ ਐਤਵਾਰ ਨੂੰ ਸਿਰਫ਼ ਈ-ਪਾਸ ਧਾਰਕਾਂ ਨੂੰ ਹੋਰ ਜ਼ਿਲ੍ਹਿਆਂ ‘ਚ ਬੱਸ ਤੋਂ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ ਸ਼ਨਿਚਰਵਾਰ ਨੂੰ ਬੱਸ ਸਟੈਂਡ ‘ਤੇ ਕੋਈ ਯਾਤਰੀ ਈ-ਪਾਸ ਲੈ ਕੇ ਨਹੀਂ ਪਹੁੰਚਿਆ ਤੇ ਬੱਸਾਂ ਦਾ ਸੰਚਾਲਨ ਬੰਦ ਕਰਨਾ ਪਿਆ।

ਪੰਜਾਬ ਰੋਡਵੇਜ਼ ਜਲੰਧਰ ਦੇ ਜਰਨਲ ਮੈਨੇਜਰ ਨਵਰਾਜ ਬਾਤਿਸ਼ ਨੇ ਸ਼ਨਿਚਰਵਾਰ ਸਵੇਰ ਤੋਂ ਹੀ ਜਲੰਧਰ ਬੱਸ ਸਟੈਂਡ ਤੋਂ ਬੱਸ ਆਪਰੇਸ਼ਨ ਬੰਦ ਰਹਿਣ ਦੀ ਪੁਸ਼ਟੀ ਕੀਤੀ। ਨਵਰਾਜ ਨੇ ਦੱਸਿਆ ਕਿ ਯਾਤਰੀਆਂ ਦੀ ਸੁਵਿਧਾ ਦੇ ਮੱਦੇਨਜ਼ਰ ਕੁਝ ਬੱਸਾਂ ਨੂੰ ਤਿਆਰ ਰੱਖਿਆ ਗਿਆ ਸੀ ਪਰ ਇੰਟਰ ਡਿਸਿਟ੍ਰਿਕਟ ਮੂਵਮੈਂਟ ਲਈ ਯਾਤਰੀ ਕੋਲ ਈ-ਪਾਸ ਹੋਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਬੱਸ ਸਟੈਂਡ ‘ਤੇ ਕੋਈ ਵੀ ਯਾਤਰੀ ਨਹੀਂ ਪਹੁੰਚਿਆ, ਜਿਸ ਕਾਰਨ ਬੱਸਾਂ ਨੂੰ ਮੰਜ਼ਿਲਾਂ ਲਈ ਰਵਾਨਾ ਨਹੀਂ ਕੀਤਾ ਜਾ ਸਕਿਆ।

LEAVE A REPLY