ਛੇ ਨਵੇਂ ਪਾਜ਼ੇਟਿਵ ਕੇਸ ਮਿਲੇ, ਕੁਲ ਗਿਣਤੀ ਹੋਈ 331

0
92

ਜਲੰਧਰ(ਰਮੇਸ਼ ਗਾਬਾ) ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਛੇ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਰਿਪੋਰਟ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਬਸ਼ੀਰਪੁਰਾ, ਟੈਗੋਰ ਨਗਰ, ਕੋਟ ਕਿਸ਼ਨਚੰਦ, ਗੋਪਾਲ ਨਗਰ, ਭਗਤ ਸਿੰਘ ਕਾਲੋਨੀ ਅਤੇ ਲੰਮਾ ਪਿੰਡ ਤੋਂ ਇਕ ਇਕ ਕੇਸ ਆਇਆ ਹੈ। ਨਵੇਂ ਮਾਮਲਿਆਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 331 ਹੋ ਗਈ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸ਼ਹਿਰ ਵਿਚ 3 ਨਵੇਂ ਕੇਸ ਪਾਏ ਗਏ ਸਨ ਅਤੇ ਸ਼ਹਿਰ ਵਿਚ ਇਕ ਮੌਤ ਦੇ ਨਾਲ ਮੌਤਾਂ ਦਾ ਕੁੱਲ ਅੰਕੜਾ 11 ਹੋ ਗਿਆ ਹੈ।

LEAVE A REPLY