ਪੰਜਾਬ ‘ਚ ਸਕੂਲ ਫ਼ੀਸਾਂ ਨੂੰ ਲੈ ਕੇ ਹਾਈਕੋਰਟ ‘ਚ 12 ਜੂਨ ਨੂੰ ਹੋਵੇਗੀ ਸੁਣਵਾਈ

0
27

ਚੰਡੀਗੜ੍ਹ, 8 ਜੂਨ (TLT)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਫ਼ੀਸ ਦੇ 70 ਫ਼ੀਸਦੀ ਫ਼ੀਸ ਵਸੂਲਣ ਦੇ ਆਦੇਸ਼ ਨੂੰ ਵਾਪਸ ਲੈਣ ਦੇ ਹੁਕਮ ਲਈ ਕੀਤੀ ਗਈ ਅਰਜ਼ੀ ‘ਤੇ ਨੋਟਿਸ ਲੈਂਦਿਆਂ ਨਿੱਜੀ ਸਕੂਲ ਐਸੋਸੀਏਸ਼ਨ ਅਤੇ ਪੰਜਾਬ ਐਡਵੋਕੇਟ ਜਨਰਲ ਨੂੰ ਇਕੱਠੇ ਬੈਠਣ ਅਤੇ 12 ਜੂਨ ਤੱਕ ਕੋਈ ਸਕਾਰਾਤਮਕ ਢੰਗ ਨਾਲ ਹੱਲ ਲੱਭਣ ਲਈ ਕਿਹਾ ਹੈ। ਹਾਲਾਂਕਿ ਐਸੋਸੀਏਸ਼ਨ ਨੇ ਹੱਲ ਲੱਭਣ ਲਈ ਸਹਿਮਤੀ ਦੇ ਦਿੱਤੀ ਹੈ। ਹੁਣ ਇਸ ਮਾਮਲੇ ‘ਤੇ 12 ਜੂਨ ਨੂੰ ਸੁਣਵਾਈ ਹੋਵੇਗੀ।

LEAVE A REPLY