1 ਜੂਨ ਤੋਂ ਬਦਲ ਰਹੇ ਹਨ ਇਹ ਨਿਯਮ, ਜਾਣੋ ਤੁਹਾਡੇ ‘ਤੇ ਕੀ ਹੋਵੇਗਾ ਅਸਰ

0
74

ਨਵੀਂ ਦਿੱਲੀ/TLT/ ਕੋਰੋਨਾ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਜਿੱਥੇ ਦੇਸ਼ ‘ਚ ਲਾਕਡਾਊਨ ਲਾਗੂ ਹੈ, ਉੱਥੇ ਇਸ ਵਿਚਕਾਰ 1 ਜੂਨ ਤੋਂ ਦੇਸ਼ ‘ਚ ਕੁਝ ਚੀਜ਼ਾਂ ਬਦਲਣ ਵਾਲੀਆਂ ਹਨ, ਇਹ ਬਦਲਾਅ ਤੁਹਾਡੀ ਜ਼ਿੰਦਗੀ ਨਾਲ ਜੁੜਿਆ ਹੈ। ਇਨ੍ਹਾਂ ਬਦਲਾਅ ‘ਚ ਰੇਲਵੇ, ਬੱਸ, ਏਅਰਲਾਈਨ ਨਾਲ ਜੁੜੀਆਂ ਸੁਵਿਧਾਵਾਂ ਸ਼ਾਮਲ ਹਨ। ਆਓ ਜਾਣਦੇ ਹਾਂ ਅਜਿਹੇ ਬਦਲਾਅ ਦੇ ਬਾਰੇ ‘ਚ…

ਗੋਏਅਰ ਕਰੇਗੀ ਫਲਾਈਟਾਂ ਦੀ ਸ਼ੁਰੂਆਤ
ਏਅਰਲਾਈਨ ਗੋਏਅਰ 1 ਜੂਨ ਤੋਂ ਆਪਣੀ ਘਰੇਲੂ ਉਡਾਣਾਂ ਸ਼ੁਰੂ ਕਰਨ ਵਾਲਾ ਹੈ। ਏਅਰਲਾਈਨ ਨੂੰ ਸਰਕਾਰੀ ਨਿਰਦੇਸ਼ਾਂ ਤੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਪਿਛਲੇ ਦਿਨੀਂ ਸਿਵਲ ਏਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ 25 ਮਈ ਤੋਂ ਦੇਸ਼ ਭਰ ‘ਚ ਘਰੇਲੂ ਪੈਸੇਂਜਰ ਉਡਾਣਾਂ ਸ਼ੁਰੂ ਹੋ ਜਾਣਗੀਆਂ ਪਰ ਇਸ ਲਈ ਪੈਸੇਂਜਰਾਂ ਤੇ ਏਅਰਲਾਈਨਜ਼ ਸਾਰਿਆਂ ਨੂੰ ਖ਼ਾਸ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਦੱਸ ਦੇਈਏ ਕਿ ਇਸ ਐਲਾਨ ਤੋਂ ਬਾਅਦ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ।
1 ਜੂਨ ਤੋਂ 200 ਟਰੇਨਾਂ ਚੱਲਣਗੀਆਂ
ਰੇਲਵੇ ਨੂੰ 1 ਜੂਨ ਤੋਂ 200 ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ 100 ਟਰੇਨਾਂ ਹਨ ਪਰ ਆਉਣ-ਜਾਣ ਨੂੰ ਮਿਲਾ ਕੇ ਇਹ 200 ਟਰੇਨਾਂ ਹੋਣ ਜਾ ਰਹੀਆਂ ਹਨ। ਹਾਲ ਹੀ ‘ਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਸ ਸਬੰਧ ‘ਚ ਜਾਣਕਾਰੀ ਦਿੱਤੀ ਸੀ। ਇਨ੍ਹਾਂ ਟਰੇਨਾਂ ਦੀ ਬੁਕਿੰਗ ਵੀ ਐਲਾਨ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਗਈ ਸੀ, ਹਾਲਾਂਕਿ ਜ਼ਿਆਦਾਤਰ ਟਰੇਨਾਂ ‘ਚ ਵੇਟਿੰਗ ਲਿਸਟ ਹੈ।
1 ਜੂਨ ਤੋਂ ਚੱਲਣਗੀਆਂ ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ
ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ 1 ਜੂਨ ਤੋਂ ਸ਼ੁਰੂ ਹੋ ਸਕਦੀਆਂ ਹਨ। ਬੱਸ ‘ਚ ਬੈਠਣ ਤੋਂ ਪਹਿਲਾਂ ਯਾਤਰੀ ਦਾ ਮਾਸਕ ਪਹਿਣਨਾ ਜ਼ਰੂਰੀ ਹੋਵੇਗਾ। ਬੱਸ ‘ਚ ਕੰਡਕਟਰ ਨੂੰ ਸੀਟ ਦੇ ਸਾਹਮਣੇ ਸੈਨੇਟਾਈਜ਼ਰ ਦੀ ਬੋਤਲ ਰੱਖਣੀ ਹੋਵੇਗੀ। ਹਾਲਾਂਕਿ, ਇਹਤਿਆਤ ਦੇ ਤੌਰ ‘ਤੇ ਬੱਸ ‘ਚ ਸਮਰੱਥਾ ਦੇ ਅੱਧੇ ਹੀ ਯਾਤਰੀ ਸਫ਼ਰ ਕਰ ਸਕਣਗੇ।

LEAVE A REPLY