ਟਰੇਨ ‘ਚ ਸਫ਼ਰ ਕਰਨ ਤੋਂ ਬਚਣ ਗਰਭਵਤੀ ਔਰਤਾਂ, ਬੱਚੇ ਤੇ ਬਜ਼ੁਰਗ, ਰੇਲਵੇ ਦੀ ਅਪੀਲ

0
19

ਨਵੀਂ ਦਿੱਲੀ, TLT/: ਕੋਵਿਡ-19 ਦੇ ਖ਼ਤਰੇ ਦੇ ਮੱਦੇਨਜ਼ਰ ਰੇਲਵੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦਾ ਇਮਿਊਨ ਕਮਜ਼ੋਰ ਹੈ ਉਹ ਟਰੇਨ ‘ਚ ਸਫ਼ਰ ਕਰਨ ਤੋਂ ਬਚਣ। ਰੇਲਵੇ ਨੇ ਕਿਹਾ ਕਿ ਅਜਿਹਾ ਦੇਖਿਆ ਗਿਆ ਹੈ ਕਿ ਟਰੇਨ ‘ਚ ਸਵਾਰ ਹੋਣ ਵਾਲੇ ਯਾਤਰੀਆਂ ‘ਚ ਕੁਝ ਇਸ ਤਰ੍ਹਾਂ ਦੇ ਲੋਕ ਹਨ ਜੋ ਸ਼ੂਗਰ, ਬਲੱਡ ਪਰੇਸ਼ਰ ਵਰਗੀਆਂ ਬਿਮਾਰੀਆਂ ਤੋਂ ਗ੍ਰਸਤ ਹਨ। ਰੇਲਵੇ ਨੇ ਕਿਹਾ ਕਿ ਇਨ੍ਹਾਂ ‘ਤੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਖ਼ਤਰਾ ਜ਼ਿਆਦਾ ਹੈ। ਇਸ ਲਈ ਇਨ੍ਹਾਂ ਨੂੰ ਸ਼੍ਮਿਕ ਸਪੇਸ਼ਲ ਟਰੇਨਾਂ ‘ਚ ਯਾਤਰਾ ਨਹੀਂ ਕਰਨੀ ਚਾਹੀਦੀ। ਟਰੇਨਾਂ ‘ਚ ਸਫਰ ਕਰਨ ਵਾਲੇ ਕੁਝ ਯਾਤਰੀਆਂ ਨੂੰ ਲੈ ਕੇ ਰੇਲਵੇ ਨੇ ਇਹ ਖ਼ਦਸ਼ਾ ਜਤਾਇਆ ਹੈ ਕਿ ਸਫਰ ਕਰਨ ਵਾਲਿਆਂ ‘ਚ ਕੁਝ ਲੋਕ ਪਹਿਲਾਂ ਤੋਂ ਹੀ ਬਿਮਾਰ ਹਨ ਇਸ ਲਈ ਕੋਰੋਨਾ ਵਾਇਰਸ ਦਾ ਖ਼ਤਰਾ ਇਨ੍ਹਾਂ ‘ਤੇ ਜ਼ਿਆਦਾ ਹੈ। ਇਸ ਦੌਰਾਨ ਰੇਲਵੇ ਨੇ ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਟਰੇਨ ‘ਚ ਯਾਤਰਾ ਕਰਨ ਲਈ ਸਾਵਧਾਨੀ ਵਰਤੋਂ।

LEAVE A REPLY