ਹੁਣ ਰੋਬੋਟ ਕਰੇਗਾ ਕੋਰੋਨਾ ਦਾ ਟੈਸਟ, ਇਨਫੈਕਸ਼ਨ ਤੋਂ ਬਚ ਸਕਣਗੇ ਸਿਹਤ ਕਾਮੇ, ਜਾਣੋ ਕਿਵੇਂ

0
21

ਕੋਪੇਨਹੇਗਨ TLT/ ਇਕ ਪਾਸੇ ਜਿੱਥੇ ਕੋਰੋਨਾ ਨਾਲ ਸ਼ੁਰੂ ਹੋਈ ਜੰਗ ‘ਚ ਵੱਡੀ ਗਿਣਤੀ ਸਿਹਤ ਕਾਮੇ ਇਸ ਦੀ ਲਪੇਟ ‘ਚ ਆ ਰਹੇ ਹਨ, ਉੱਥੇ ਹੀ ਡੈਨਮਾਰਕ ਨੇ ਇਸ ਦਾ ਇਕ ਸਫ਼ਲ ਉਪਾਅ ਕੱਢਿਆ ਹੈ। ਨਿਊਜ਼ ਏਜੰਸੀ ਏਐੱਫਪੀ ਅਨੁਸਾਰ ਯੂਨੀਵਰਸਿਟੀ ਆਫ਼ ਸਦਰਨ ਡੈਨਮਾਰਕ ਨੇ ਦੁਨੀਆ ਦਾ ਪਹਿਲਾ ਪੂਰੀ ਤਰ੍ਹਾਂ ਆਟੋਮੈਟਿਕ ਰੋਬੋਟ ਤਿਆਰ ਕਰ ਲਿਆ ਹੈ। ਇਹ ਇਕੱਲਾ ਹੀ ਕੋਵਿਡ-19 ਦਾ ਟੈਸਟ ਕਰਨ ‘ਚ ਸਮਰੱਥ ਹੈ।

ਇਸ ਰੋਬੋਟ ਨੂੰ ਬਣਾਉਣ ਵਾਲੇ ਖੋਜੀਆਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ‘ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਖ਼ੂਨ ਦੀ ਜਾਂਚ ਸਬੰਧੀ ਸਵਾਬ ਟੈਸਟ ਤਕ ਕੀਤਾ ਜਾਂਦਾ ਹੈ। ਸਵਾਬ ਟੈਸਟ ਲਈ ਨੱਕ ਜਾਂ ਗਲ਼ੇ ਦੇ ਅੰਦਰ ਇਕ ਲੰਬਾ ਜਾਂ ਈਅਰਬਡ ਵਰਗਾ ਦਿਸਣ ਵਾਲਾ ਸਵਾਬ ਪਾ ਕੇ ਸੈਂਪਲ ਲਿਆ ਜਾਂਦਾ ਹੈ, ਪਰ ਇਸ ਤੋਂ ਪਹਿਲਾਂ ਸੈਂਪਲ ਲੈਣ ਵਾਲੇ ਦੇ ਇਨਫੈਕਟਿਡ ਹੋਣ ਦਾ ਖ਼ਤਰਾ ਰਹਿੰਦਾ ਹੈ। ਦੂਸਰੇ ਪਾਸੇ ਇਹ ਟੈਸਟ ਦੀ ਜਾਂਚ ਲਈ ਕਾਫ਼ੀ ਕਾਰਗਰ ਮੰਨਿਆ ਜਾਂਦਾ ਹੈ। ਇਸ ਨਾਲ ਆਉਣ ਵਾਲੇ ਨਤੀਜੇ ਕਾਫ਼ੀ ਸਟੀਕ ਹੁੰਦੇ ਹਨ।

ਡੈਨਮਾਰਕ ਦੇ ਖੋਜੀਆਂ ਵੱਲੋਂ ਬਣਾਏ ਗਏ ਇਸ ਰੋਬੋਟ ਨੂੰ ਜੂਨ ਤੋਂ ਕੰਮ ‘ਤੇ ਲਗਾਇਆ ਜਾ ਸਕਦਾ ਹੈ। ਕੋਰੋਨਾ ਟੈਸਟ ਨੂੰ ਲੈ ਕੇ ਇਸ ਦੀ ਪ੍ਰਕਿਰਿਆ ਉਹੀ ਹੈ ਜੋ ਇਕ ਇਨਸਾਨ ਦੀ ਹੁੰਦੀ ਹੈ। ਇਹ ਰੋਬੋਟ ਆਪਣੇ ਸਾਹਮਣੇ ਬੈਠੇ ਮਰੀਜ਼ ਦੇ ਮੂੰਹ ‘ਚ ਸਵਾਬ ਪਾਉਂਦਾ ਸੀ। ਸੈਂਪਲ ਲੈ ਕੇ ਰੋਬੋਟ ਹੀ ਸਵਾਬ ਨੂੰ ਟੈਸਟ ਟਿਊਬ ‘ਚ ਪਾ ਕੇ ਉਸ ਨੂੰ ਢੱਕਣ ਨਾਲ ਬੰਦ ਕਰ ਦਿੰਦਾ ਹੈ। ਇਸ ਰੋਬੋਟ ਨੂੰ ਬਣਾਉਣ ‘ਚ ਥਿਯੂਸਿਯਸ ਰਜੀਤ ਸਵਾਰੀਮੁਥੁ ਸਮੇਤ ਉਨ੍ਹਾਂ ਦੀ 10 ਖੋਜੀਆਂ ਦੀ ਟੀਮ ਸ਼ਾਮਲ ਸੀ।

ਰਜੀਤ ਇਸ ਰੋਬੋਟ ਵੱਲੋਂ ਕੀਤੇ ਗਏ ਪਹਿਲੇ ਟੈਸਟ ਨੂੰ ਦੇਖ ਕੇ ਕਾਫ਼ੀ ਖੁਸ਼ ਹੋਏ ਸਨ। ਰੋਬੋਟ ਨੇ ਆਰਾਮ ਨਾਲ ਮਰੀਜ਼ ਦੇ ਗਲ਼ੇ ‘ਚ ਸਵਾਬ ਪਹੁੰਚਾਇਆ। ਉਨ੍ਹਾਂ ਦੀਆਂ ਨਜ਼ਰਾਂ ‘ਚ ਇਹ ਇਕ ਵੱਡੀ ਸਫ਼ਲਤਾ ਹੈ। ਪ੍ਰੋਫੈਸਰ ਰਜੀਤ ਦੀ ਟੀਮ ਨੇ ਯੂਨੀਵਰਸਿਟੀ ਆਫ਼ ਸਦਰਨ ਡੈਨਮਾਰਕ ਨਾਲ ਮਿਲ ਕੇ ਇੰਡਸਟਰੀ 4.0 ਲੈਬ ‘ਚ ਇਸ ਰੋਬੋਟ ਨੂੰ ਤਿਆਰ ਕੀਤਾ। ਇਸ ‘ਤੇ ਉਨ੍ਹਾਂ ਇਕ ਮਹੀਨੇ ਦਾ ਸਮਾਂ ਲਗਇਆ ਹੈ।

LEAVE A REPLY