ਜਲੰਧਰ ‘ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ

0
41

ਜਲੰਧਰ, 29 ਮਈ ( (ਰਮੇਸ਼ ਗਾਬਾ) – ਜਲੰਧਰ ‘ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 246 ਹੋ ਗਈ ਹੈ। ਇਨ੍ਹਾਂ ‘ਚ ਜਲੰਧਰ ਹਾਈਟ ਦੇ ਰਹਿਣ ਵਾਲੇ 35-35 ਸਾਲ ਦੇ ਔਰਤ ਅਤੇ ਮਰਦ, ਨਿਊ ਮਾਡਲ ਹਾਊਸ ਦੀ ਰਹਿਣ ਵਾਲੀ 35 ਸਾਲ ਦੀ ਔਰਤ, ਨਿਊ ਜਵਾਹਰ ਨਗਰ ਦੀ ਰਹਿਣ ਵਾਲੀ 31 ਸਾਲ ਦੀ ਔਰਤ, ਇੰਡਸਟਰੀਅਲ ਏਰੀਆ ਦਾ ਰਹਿਣ ਵਾਲਾ 40 ਸਾਲ ਦਾ ਵਿਅਕਤੀ, ਭਾਰਗੋ ਕੈਂਪ ਦੀ ਰਹਿਣ ਵਾਲੀ 40 ਸਾਲ ਦੀ ਔਰਤ ਅਤੇ ਨਿਊ ਅਮਰ ਨਗਰ, ਗੁਲਾਬ ਦੇਵੀ ਰੋਡ ਦਾ ਰਹਿਣ ਵਾਲਾ 65 ਸਾਲ ਦਾ ਵਿਅਕਤੀ ਸ਼ਾਮਲ ਹਨ।

LEAVE A REPLY