ਕੋਰੋਨਾ ਮਹਾਮਾਰੀ ’ਚ ਅਮਰੀਕਾ ਨੇ ਬਦਲਿਆ ਜੀਵਨ ਜੀਉਣ ਦਾ ਤਰੀਕਾ, ਪੱਟੜੀ ’ਤੇ ਪਰਤੀ ਗੱਡੀ

0
49
ਵਾਸ਼ਿੰਗਟਨ,TLT/ : ਕੋਰੋਨਾ ਵਰਗੀ ਭਿਆਨਕ ਬਿਮਾਰੀ ਮਗਰੋਂ ਲੋਕਾਂ ਦੇ ਜੀਉਣ ਦੇ ਅੰਦਾਜ਼ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਦਾ ਮਹਾਸ਼ਕਤੀਸ਼ਾਲੀ ਦੇਸ਼ ਅਮਰੀਕਾ ’ਚ ਹੁਣ ਲੋਕਾਂ ਦੇ ਜੀਉਣ ਦਾ ਅੰਦਾਜ਼ ਬਦਲ ਰਿਹਾ ਹੈ। ਕੋਰੋਨਾ ਨਾਲ ਪੀੜਤ ਦੇਸ਼ ਨੇ ਹਜ਼ਾਰਾਂ ਲੋਕਾਂ ਦੀ ਮੌਤ ਦੇਖੀ ਹੈ। ਕਰੋੜਾਂ ਨਾਗਰਿਕਾਂ ਨੂੰ ਬੇਰੁਜ਼ਗਾਰੀ ਦੇਖੀ ਹੈ। ਕੋਰੋਨਾ ਨਾਲ ਮੌਤ ਹੋਣ ਮਗਰੋਂ ਘਰਾਂ ’ਚ ਮਾਤਮ ਦੇਖਿਆ ਹੈ। ਕਈ ਮਹੀਨਿਆਂ ਤਕ ਸੰਨਾਟਾ ਦੇਖਿਆ ਹੈ। ਅਰਸ਼ਾਂ ਦੀ ਅਰਥਵਿਵਸਥਾ ਨੂੰ ਫਰਸ਼ ’ਤੇ ਦੇਖਿਆ ਹੈ। ਫਿਲਹਾਲ ਦੁਨੀਆ ’ਚ ਹੁਣ ਇਸ ਸੰਕਟ ਦੇ ਬੱਦਲ ਟਲੇ ਨਹੀਂ ਹਨ ਪਰ ਅਮਰੀਕਾ ਨੇ ਇਕ ਵਾਰ ਫਿਰ ਆਪਣੇ ਨਵੇਂ ਅੰਦਾਜ਼ ਨਾਲ ਰੇਂਗਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ’ਚ ਕੋਰੋਨਾ ਮਹਾਮਾਰੀ ਮਗਰੋਂ ਤੇ ਉਸ ਦੇ ਪੂਰਵ ਦੇ ਜੀਵਨ ’ਚ ਅੰਤਰ ਦੇਖਿਆ ਜਾ ਸਕਦਾ ਹੈ। ਕੋਰੋਨਾ ਦੇ ਭਿਆਨਕ ਕਹਿਰ ਮਗਰੋਂ ਅਮਰੀਕਾ ’ਚ ਦੇÎਸ਼ਵਿਆਪੀ ਲਾਕਡਾਊਨ ’ਚ ਢਿੱਲ ਦਿੱਤੀ ਜਾ ਰਹੀ ਹੈ।
ਪਾਰਕ ਤੇ ਗੋਲਫ਼ ਕੋਰਸ ’ਚ ਆਉਣ ਦੇ ਅੰਦਾਜ਼ ’ਚ ਬਦਲਾਅ
ਸੂਬਿਆਂ ਦੀ ਸਖ਼ਤ ਰੋਕ ਮਗਰੋਂ ਹੁਣ ਹੌਲੀ-ਹੌਲੀ ਜਨਤਕ ਪਾਰਕਾਂ ਤੇ ਗੋਲਫ਼ ਕੋਰਸ ਦੇ ਮੈਦਾਨਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਜਿਸ ਨਾਲ ਲੋਕ ਤਾਜ਼ੀ ਹਵਾ ’ਚ ਸਾਹ ਲੈ ਸਕਦੇ ਹਨ। ਇਨ੍ਹਾਂ ਪਾਰਕਾਂ ’ਚ ਹੁਣ ਤਕ ਲੋਕਾਂ ਦੀ ਹਲਚਲ ਦੇਖੀ ਜਾ ਸਕਦੀ ਹੈ। ਕੋਰੋਨਾ ਵਾਇਰਸ ਮਗਰੋਂ ਇੱਥੇ ਇਕ ਦਮ ਵੱਖਰਾ ਹੈ। ਇਥੇ ਆਉਣ ਵਾਲੇ ਲੋਕਾਂ ਦੇ ਚਿਹਰਿਆਂ ’ਤੇ ਮਾਸਕ ਦੇਖਿਆ ਜਾ ਸਕਦਾ ਹੈ। ਇਨ੍ਹਾਂ ਪਾਰਕਾਂ ’ਚ ਲੋਕ ਸਰੀਰਕ ਦੂਰੀ ਦੀ ਪਾਲਣਾ ਕਰਦੇੇ ਦਿਖਾਈ ਦੇ ਰਹੇ ਹਨ। ਹੁਣ ਲੋਕਾਂ ਦੇ ਪਾਰਕ ’ਚ ਆਉਣ ਦਾ ਅੰਦਾਜ਼ ਬਦਲ ਗਿਆ ਹੈ। ਪਾਰਕ ’ਚ ਤਾਜ਼ੀ ਹਵਾ ਲੈਣ ਦੇ ਤਰੀਕੇ ਬਦਲ ਗਏ ਹਨ।

LEAVE A REPLY