Lockdown ‘ਚ ਜਲਦ ਬਣਵਾ ਸਕਦੇ ਹੋ PAN Card, ਬਸ ਕਰਨਾ ਪਵੇਗਾ ਇਹ ਕੰਮ

0
33

ਨਵੀਂ ਦਿੱਲੀ TLT/ ਜੇ ਤੁਸੀਂ ਲਾਕਡਾਊਨ ਦੇ ਇਸ ਮੁਸ਼ਕਲ ਸਮੇਂ ‘ਚ ਜ਼ਰੂਰੀ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਟ੍ਰਾਂਜ਼ੈਕਸ਼ਨ ਕਰਨੀ ਹੈ ਤਾਂ ਤੁਹਾਨੂੰ ਪੈਨ ਨੰਬਰ ਦੀ ਲੋੜ ਪਵੇਗੀ। ਜੇ ਤੁਸੀਂ ਕੋਈ ਚਾਰ ਪਹੀਆ ਵਾਹਨ ਖਰੀਦਣ ਦੀ ਸੋਚ ਰਹੇ ਹੋ ਜਾਂ ਬੈਂਕ ‘ਚ ਅਕਾਊਂਟ ਖੁਲ੍ਹਵਾਉਣਾ ਚਾਹੁੰਦੇ ਹੋ ਜਾਂ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ। PAN 10 ਡਿਜ਼ਿਟ ਦਾ ਅਲਫਾਨਿਊਮੈਰਿਕ ਨੰਬਰ ਜਾਂ ਕੋਡ ਹੁੰਦਾ ਹੈ ਜਿਸ ਦੀ ਜ਼ਰੂਰਤ ਵੱਖ-ਵੱਖ ਤਰ੍ਹਾਂ ਦੇ ਵਿੱਤੀ ਲੈਣ-ਦੇਣ ‘ਚ ਹੁੰਦੀ ਹੈ। ਕੋਰੋਨਾ ਮਹਾਮਾਰੀ ਦੇ ਇਸ ਸਮੇਂ ਦੌਰਾਨ ਜੇ ਤੁਹਾਨੂੰ ਪੈਨ ਦੀ ਲੋੜ ਪੈ ਗਈ ਹੈ ਤੇ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਤੁਸੀਂ ਆਧਾਰ ਕਾਰਡ ਰਾਹੀਂ 10 ਮਿੰਟ ‘ਚ ਘੱਟ ਸਮੇਂ ‘ਚ E-Pan Card ਬਣਵਾ ਸਕਦੇ ਹੋ।

ਆਧਾਰ ਨੰਬਰ ਰਾਹੀਂ E-Pan Card ਬਣਵਾਉਣਾ ਬਹੁਤ ਆਸਾਨ ਹੈ ਬਸ ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ। ਆਧਾਰ ਕਾਰਡ ‘ਤੇ ਤੁਹਾਡੀ ਪੂਰੀ ਜਨਮ ਤਾਰੀਕ ਵੀ ਅੰਕਿਤ ਹੋਣੀ ਚਾਹੀਦੀ। ਨਾਲ ਹੀ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ।
ਆਓ ਜਾਣਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ E-PAN ਕਾਰਡ ਬਣਵਾ ਸਕਦੇ ਹੋ
1. ਸਭ ਤੋਂ ਪਹਿਲਾਂ Income Tax ਵਿਭਾਗ ਦੀ E-Filing ਵੈੱਬਸਾਈਟ ‘ਤੇ ਲਾਗ-ਆਨ ਕਰੋ।
2. E-Filling ਵੈੱਬਸਾਈਟ ‘ਤੇ ‘Quick Links’ ਸੈਕਸ਼ਨ ਨੂੰ ਦੇਖੋ।
3. ‘Quick Links’ ਸੈਕਸ਼ਨ ‘ਚ ਤੁਹਾਨੂੰ ‘Instant PAN through Aadhaar’ ਲਿੰਕ ‘ਤੇ ਕਲਿੱਕ ਕਰਨਾ ਪਵੇਗਾ।
4. ਇਸ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਦੋ ਆਪਸ਼ਨ ਆਉਣਗੇ।
5. ਇਨ੍ਹਾਂ ਚ ‘Get New Pan’ ‘ਤੇ ਕਲਿੱਕ ਕਰੋ।
6. ਹੁਣ ਆਧਾਰ ਨੰਬਰ, ਕੈਪਚਾ ਕੋਡ ਪਾਓ ਤੇ ਆਧਾਰ ਓਟੀਪੀ ਪ੍ਰਾਪਤ ਕਰੋ।
7. OTP ਤੋਂ ਬਾਅਦ ਜੇ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਪਾਈ ਜਾਂਦੀ ਹੈ ਤਾਂ ਤੁਹਾਨੂੰ E-Pan Card ਜਾਰੀ ਕਰ ਦਿੱਤਾ ਜਾਵੇਗਾ।
8. ਤੁਸੀਂ E-Pan Card ਡਾਊਨਲੋਡ ਕਰ ਕੇ ਆਪਣਾ ਜ਼ਰੂਰੀ ਕੰਮ ਨਿਪਟਾ ਸਕਦੇ ਹੋ।

LEAVE A REPLY