ਹਵਾਈ ਅੱਡੇ ਤੋਂ ਦੇਰ ਰਾਤ ਬੱਸ ਰਾਹੀਂ 15 ਯਾਤਰੀ ਲਿਆਂਦੇ ਜਲੰਧਰ, ਵੱਖ-ਵੱਖ ਹੋਟਲਾਂ ‘ਚ ਕੀਤੇ ਕੁਆਰੰਟੀਨ

0
23
ਜਲੰਧਰ TLT/ ਵਿਦੇਸ਼ਾਂ ‘ਚ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੀਆਂ ਗਈਆਂ ਕੌਮਾਂਤਰੀ ਹਵਾਈ ਉਡਾਣਾਂ ਤਹਿਤ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਆਸਟ੍ਰੇਲੀਆ ਤੋਂ ਪੁੱਜੀ ਫਲਾਈਟ ‘ਚ ਜਲੰਧਰ ਜ਼ਿਲ੍ਹੇ ਨਾਲ ਸਬੰਧਤ 15 ਯਾਤਰੀ ਪੁੱਜੇ ਹਨ। ਇਨ੍ਹਾਂ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਮੈਡੀਕਲ ਟੀਮਾਂ ਵੱਲੋਂ ਜਾਂਚ ਉਪਰੰਤ ਆਪੋ-ਆਪਣੇ ਜ਼ਿਲ੍ਹਿਆਂ ਨੂੰ ਬੱਸਾਂ ਰਾਹੀਂ ਰਵਾਨਾ ਕਰ ਦਿੱਤਾ ਗਿਆ ਸੀ। ਇਨ੍ਹਾਂ ‘ਚ ਜ਼ਿਲ੍ਹੇ ਦੇ 16 ਯਾਤਰੀ ਸ਼ਾਮਲ ਸਨ, ਜਿਨ੍ਹਾਂ ਨੂੰ ਪਨਬਸ ਰਾਹੀਂ ਇਥੇ ਕਪੂਰਥਲਾ ਰੋਡ ‘ਤੇ ਮੈਰੀਟੋਰੀਅਸ ਸਕੂਲ ‘ਚ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਅੱਧੀ ਰਾਤ ਤੋਂ ਬਾਅਦ ਪਹੁੰਚਾਇਆ ਗਿਆ। ਇਥੋਂ ਵਿਦੇਸ਼ੀ ਯਾਤਰੀਆਂ ਨੂੰ ਉਨ੍ਹਾਂ ਵੱਲੋਂ ਬੁੱਕ ਕਰਵਾਏ ਗਏ ਹੋਟਲਾਂ ਦੇ ਕਮਰਿਆਂ ‘ਚ 14 ਦਿਨ ਲਈ ਕੁਆਰੰਟੀਨ ਕਰਨ ਵਾਸਤੇ ਭੇਜ ਦਿੱਤਾ ਗਿਆ।
ਜ਼ਿਲ੍ਹੇ ਦੇ 16 ਯਾਤਰੀਆਂ ਵਿਚ ਵਿਨੋਦ ਕੁਮਾਰ ਜੈਨ, ਪੂਜਾ ਜੈਨ ਤੇ ਅਵਿਨਾਸ਼ ਜੈਨ ਵਾਸੀ ਆਦਰਸ਼ ਨਗਰ, ਰਛਪਾਲ ਕੌਰ ਵਢੇਰਾ ਵਾਸੀ ਬਾਗ ਕਰਮ ਬਖਸ਼, ਰਜਨੀ ਵਰਮਾ ਵਾਸੀ ਮਨਜੀਤ ਨਗਰ ਬਸਤੀ ਸ਼ੇਖ, ਰਜਿੰਦਰ ਕੁਮਾਰ ਵਾਸੀ ਨਿਊ ਸਰਾਭਾ ਨਗਰ ਨੇੜੇ ਬਾਬਾ ਮੋਹਨ ਦਾਸ ਮੰਦਰ, ਪਰਮਜੀਤ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਸਿੱਧਵਾਂ, ਪਰਮਜੀਤ ਕੌਰ ਵਾਸੀ ਗਲੀ ਨੰਬਰ ਕਿਸ਼ਨਪੁਰਾ, ਹਰਜਿੰਦਰ ਕੌਰ ਵਾਸੀ ਲਿੰਕ ਕਾਲੋਨੀ ਲਿੰਕ ਰੋਡ, ਦੇਵ ਸਿੰਘ ਤੇ ਦਲਜੀਤ ਕੌਰ ਵਾਸੀ ਵਾਸੀ ਮੁਹੱਲਾ ਵਿਵੇਕ ਨਗਰ ਸੋਡ, ਬਲਵੰਤ ਸਿੰਘ ਵਾਸੀ ਵਸੰਤ ਐਵੇਨਿਊ, ਅਭਿਨਵ ਕੁਕਰੇਜਾ ਵਾਸੀ ਗਰੋਵਰ ਕਾਲੋਨੀ ਤੇ ਦਮਨਪ੍ਰੀਤ ਸੰਧੂ ਵਾਸੀ ਤੇ ਸੁਲੱਖਣ ਸਿੰਘ ਵਾਸੀ ਕੁਆਰਟਰ ਨੰਬਰ ਚਾਰ ਨੇੜੇ ਪੁਲਿਸ ਸਟੇਸ਼ਨ ਨਵੀਂ ਬਾਰਾਂਦਰੀ ਸ਼ਾਮਲ ਹਨ। ਇਹ ਸਾਰੇ ਯਾਤਰੀ ਅਗਲੇ 14 ਦਿਨਾਂ ਤਕ ਆਪਣੇ ਹੋਟਲਾਂ ਦੇ ਕਮਰਿਆਂ ‘ਚ ਕੁਆਰੰਟੀਨ ਰਹਿਣਗੇ ਤੇ ਰਹਿਣ-ਸਹਿਣ, ਖਾਣ-ਪੀਣ ਤੇ ਡਾਕਟਰੀ ਖਰਚਾ ਉਨ੍ਹਾਂ ਨੂੰ ਆਪਣੇ ਪੱਲਿਓਂ ਕਰਨਾ ਪਵੇਗਾ। ਕਿਸੇ ਨੂੰ ਵੀ ਗੰਭੀਰ ਸਿਹਤ ਸਮੱਸਿਆ ਪੈਦਾ ਹੋਣ ‘ਤੇ ਸਿਵਲ ਹਸਪਤਾਲ ਤਬਦੀਲ ਕਰ ਦਿੱਤਾ ਜਾਵੇਗਾ।

LEAVE A REPLY