ਸਕੂਲ ਫ਼ੀਸ ‘ਚ ਵਾਧਾ ਕੀਤੇ ਜਾਣ ‘ਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪ੍ਰਦਰਸ਼ਨ

0
27

ਲੁਧਿਆਣਾ, 23 ਮਈ (TLT)- ਲੁਧਿਆਣਾ ਦੇ ਇਕ ਨਿੱਜੀ ਸਕੂਲ ਵੱਲੋਂ ਟਿਊਸ਼ਨ ਫ਼ੀਸ ‘ਚ ਵਾਧਾ ਕਰਨ ਅਤੇ ਬੱਚਿਆ ਨੂੰ ਰੋਜ਼ਾਨਾ ਛੇ-ਸੱਤ ਘੰਟੇ ਪੜਾਈ ਕਰਵਾਉਣ ਵਿਰੁੱਧ ਮਾਪਿਆਂ ਨੇ ਸ਼ਨੀਵਾਰ ਨੂੰ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਲਾਕਡਾਊਨ ਕਾਰਨ ਸਾਰੇ ਕਾਰੋਬਾਰ ਬੰਦ ਹਨ ਜਿਸ ਕਾਰਨ ਕਈ ਵਿਅਕਤੀਆਂ ਨੂੰ ਤਨਖ਼ਾਹ ਨਹੀ ਮਿਲ ਸਕੀ। ਇਨ੍ਹਾਂ ਮਾੜੇ ਹਾਲਤਾਂ ਦੇ ਬਾਵਜੂਦ ਸਕੂਲ ਦੀ ਫ਼ੀਸ ‘ਚ 10 ਫ਼ੀਸਦੀ ਵਾਧਾ ਕੀਤਾ ਗਿਆ ਅਤੇ ਤਿੰਨ ਮਹੀਨਿਆਂ ਦੀ ਇਕੱਠੀ ਫ਼ੀਸ ਮੰਗੀ ਜਾ ਰਹੀ ਹੈ। ਜਿਸ ਤੋਂ ਪਰੇਸ਼ਾਨ ਵਿਦਿਆਰਥੀਆਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

LEAVE A REPLY