ਕੋਰੋਨਾ ਵਾਇਰਸ ਤੋਂ ਬਚਣਾ ਹੈ ਤਾਂ ਛੱਡ ਦਿਓ ਸਿਗਰਟ ਪੀਣਾ, ਸਾਹਮਣੇ ਆਈ ਰਿਸਰਚ

0
60

ਨਿਊਯਾਰਕ TLT/ ਪੂਰੀ ਦੁਨੀਆ ਇਸ ਸਮੇਂ ਖਤਰਨਾਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ। ਵੈਸੇ ਤਾਂ ਇਸ ਵਾਇਰਸ ਦੀ ਲਪੇਟ ਵਿਚ ਕੌਣ ਆ ਜਾਵੇਗਾ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਜੋ ਲੋਕ ਸਿਗਰਟ ਪੀਂਦੇ ਹਨ, ਉਨ੍ਹਾਂ ਨੂੰ ਇਸ ਤੋਂ ਬਹੁਤ ਗੰਭੀਰ ਖਤਰਾ ਹੈ। ਸਿਗਰਟ ਕਰਨ ਵਾਲਿਆਂ ਨੂੰ ਇਸ ਵਾਇਰਸ ਤੇਜ਼ੀ ਨਾਲ ਹੋਰ ਬਹੁਤ ਬੁਰੀ ਤਰ੍ਹਾਂ ਨਾਲ ਆਪਣੀ ਲਪੇਟ ਵਿਚ ਲੈਂਦਾ ਹੈ। ਇਸ ਲਈ ਜੇ ਤੁਸੀਂ ਇਸ ਖ਼ਤਰਨਾਕ ਵਾਇਰਸ ਤੋਂ ਬਚਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਸਿਗਰਟ ਪੀਣਾ ਛੱਡ ਦਿਓ। ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਲੈ ਕੇ ਕੀਤੇ ਗਏ ਇਕ ਨਵੇਂ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਡਿਵੈਲਪਮੈਂਟਲ ਸੇਲ ਨਾਮੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਕੋਵਿਡ 19 ਤੋਂ ਗੰਭੀਰ ਰੂਪ ਵਿਚ ਪੀੜਤ ਹੋਣ ਦਾ ਖਤਰਾ ਕਿਵੇਂ ਹੋ ਸਕਦਾ ਹੈ? ਅਮਰੀਕਾ ਦੀ ਕੋਲਡ ਸਪਰਿੰਗ ਹਾਰਬਰ ਪ੍ਰਯੋਗਸ਼ਾਲਾ ਵਿਚ ਕੈਂਸਰ ਦੇ ਅਨੁਵੰਸ਼ਿਕ ਵਿਗਿਆਨੀ ਅਤੇ ਅਧਿਐਨ ਦੇ ਸੀਨੀਅਰ ਲੇਖਕ ਜੈਸਨ ਸ਼ੈਲਟਜਰ ਨੇ ਕਿਹਾ,’ਸਾਡੇ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਕਿਉਂ ਕੋਵਿਡ 19 ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ‘ਤੇ ਇਲਾਜ ਦਾ ਬਿਹਤਰ ਅਸਰ ਨਹੀਂ ਹੁੰਦਾ ਹੈ।’ ਸ਼ੈਲਟਜਰ ਨੇ ਕਿਹਾ ਕਿ ਅਧਿਐਨ ਵਿਚ ਪਤਾ ਲੱਗਾ ਕਿ ਸਿਗਰਟ ਪੀਣ ਨਾਲ ਫੇਫੜਿਆਂ ਨਾਲ ਭਾਰੀ ਮਾਤਰਾ ਵਿਚ ਪ੍ਰੋਟੀਨ ਏਸੀਈ2 ਨਿਕਲਦਾ ਹੈ, ਜਿਸ ਜ਼ਰੀਏ ਕੋਰੋਨਾ ਵਾਇਰਸ ਮਨੁੱਖ ਦੇ ਸਰੀਰ ਵਿਚ ਪ੍ਰਵੇਸ਼ ਕਰਦਾ ਹੈ। ਏਸੀਈ2 ਇਕ ਤਰ੍ਹਾਂ ਦਾ ਅੰਜਾਈਮ ਹੈ ਜੋ ਸਿਗਰਟ ਪੀਣ ਨਾਲ ਸਾਹ ਦੀ ਨਲੀ ਵਿਚ ਭਾਰੀ ਮਾਤਰਾ ਵਿਚ ਫੈਲ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਸਿਗਰਟਨੋਸ਼ੀ ਛੱਡਣ ਨਾਲ ਇਹ ਅੰਜਾਈਮ ਨਹੀਂ ਨਿਕਲੇਗਾ ਅਤੇ ਇਸ ਤਰ੍ਹਾਂ ਕੋਰੋਨਾ ਵਾਇਰਸ ਦਾ ਖਤਰਾ ਬਹੁਤ ਹੱਦ ਤਕ ਘੱਟ ਹੋ ਜਾਂਦਾ ਹੈ।

LEAVE A REPLY