ਰਾਸ਼ਟਰਪਤੀ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਕੈਮਰਾ ਬੰਦ ਕਰਨਾ ਭੁੱਲ ਗਿਆ ਕਾਰੋਬਾਰੀ, ਉਤਾਰ ਦਿੱਤੇ ਕੱਪੜੇ

0
105

ਬ੍ਰਾਜ਼ੀਲ, TLT/ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਕੁਝ ਉਦਯੋਗਪਤੀਆਂ ਤੇ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ‘ਚ ਕਈ ਚੀਜ਼ਾਂ ‘ਤੇ ਚਰਚਾ ਹੋ ਚੁੱਕੀ ਸੀ ਇਸ ਦੌਰਾਨ ਇਕ ਕਾਰੋਬਾਰੀ ਨੂੰ ਲੱਗਾ ਕਿ ਹੁਣ ਮੀਟਿੰਗ ਖ਼ਤਮ ਹੋ ਗਈ ਹੈ ਤਾਂ ਉਹ ਆਪਣੇ ਬਾਕੀ ਦੇ ਬਚੇ ਕੰਮਾਂ ਨੂੰ ਖ਼ਤਮ ਕਰਨ ਲੱੱਗਾ, ਇਸ ਦੌਰਾਨ ਉਹ ਕੈਮਰਾ ਬੰਦ ਕਰਨਾ ਭੁੱਲ ਗਿਆ ਤੇ ਆਪਣੇ ਕੱਪੜੇ ਉਤਾਰ ਦਿੱਤੇ। ਉਹ ਨਹਾਉਣ ਲਈ ਚੱਲਾ ਗਿਆ, ਅਜਿਹਾ ਵੀਡੀਓ ਦੇਖ ਕੇ ਉਸ ਦੌਰਾਨ ਵੀਡੀਓ ਕਾਨਫਰੰਸਿੰਗ ‘ਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਇਸ ਘਟਨਾ ਦਾ ਵੀਡੀਓ ਤੇ ਸਕ੍ਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਸਥਾਨਕ ਮੀਡੀਆ ‘ਚ ਵੀ ਇਸ ਘਟਨਾ ਨੂੰ ਪ੍ਰਮੁੱਖਤਾ ਨਾਲ ਕੈਰੀ ਕੀਤਾ ਗਿਆ ਕਿਉਂਕਿ ਮਾਮਲਾ ਰਾਸ਼ਟਰਪਤੀ ਨਾਲ ਜੁੜਿਆ ਹੋਇਆ ਸੀ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਕੋਈ ਅਜਿਹੀ ਘਟਨਾ ਹੋਈ ਹੋਵੇ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੋਵੇ, ਇਸ ਤੋਂ ਪਹਿਲਾਂ ਇਕ ਵੀਡੀਓ ਕਾਨਫਰੰਸਿੰਗ ਦੌਰਾਨ ਇਕ ਲੇਡੀ ਆਪਣੇ ਕੈਮਰੇ ਦੇ ਬਾਥਰੂਮ ‘ਚ ਚੱਲੀ ਗਈ ਸੀ, ਉੱਥੇ ਉਸ ਨੇ ਟਾਇਲੇਟ ਦਾ ਇਸਤੇਮਾਲ ਕੀਤਾ ਸੀ, ਇਸ ਦੌਰਾਨ ਉਹ ਵੀ ਆਪਣਾ ਕੈਮਰਾ ਆਫ ਕਰਨਾ ਭੁੱਲ ਗਈ ਸੀ, ਕਾਨਫਰੰਸ ‘ਚ ਮੌਜੂਦ ਬਾਕੀ ਲੋਕ ਹੈਰਾਨ ਰਹਿ ਗਏ ਸਨ। ਜਦੋਂ ਔਰਤ ਨੂੰ ਅਹਿਸਾਸ ਹੋਇਆ ਤਾਂ ਉਹ ਕੈਮਰਾ ਆਫ ਕਰਨਾ ਭੁੱਲ ਗਈ ਹੈ ਤਾਂ ਉਸ ਨੇ ਜਲਦੀ ਤੋਂ ਕੈਮਰਾ ਬੰਦ ਕੀਤਾ ਸੀ। ਉਸ ਦਾ ਵੀ ਵੀਡੀਓ ਕਾਫੀ ਵਾਇਰਲ ਹੋਈ ਸੀ।
ਰਾਸ਼ਟਰਪਤੀ ਨਾਲ ਕਾਰੋਬਾਰੀਆਂ ਤੇ ਅਧਿਕਾਰੀਆਂ ਦੀ ਚੱਲ ਰਹੀ ਸੀ ਵੀਡੀਓ ਕਾਨਫਰੰਸਿੰਗ
ਦਰਅਸਲ, ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ‘ਚ ਕੰਮਕਾਜ ‘ਤੇ ਪ੍ਰਭਾਵ ਪਿਆ ਹੈ। ਬ੍ਰਾਜ਼ੀਲ ਵੀ ਇਸ ਤੋਂ ਪਿੱਛੇ ਨਹੀਂ ਹੈ। ਹੁਣ ਹੌਲੀ-ਹੌਲੀ ਹਾਲਾਤ ਠੀਕ ਹੋ ਰਹੇ ਹਨ। ਆਰਥਿਕ ਗਤੀਵਿਧੀਆਂ ਨੂੰ ਰਫ਼ਤਾਰ ਦੇਣ ਲਈ ਤੇ ਬ੍ਰਾਜ਼ੀਲ ‘ਚ ਘਰ ਤੋਂ ਕੰਮਕਾਜ ਨੂੰ ਵਧਾਵਾ ਦੇਣ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਵੀ ਲੈ ਰਹੇ ਹਨ ਜਾਂ ਫਿਰ ਵਰਚੁਅਲ ਮੀਟਿੰਗ ਰਾਹੀਂ ਆਪਣੇ ਕੰਮ ਨੂੰ ਨਿਪਟਾ ਰਹੇ ਹਨ।
ਕੈਮਰਾ ਆਫ ਕਰਨਾ ਭੁੱਲ ਗਿਆ ਵਿਅਕਤੀ
ਵੀਡੀਓ ਕਾਲ ‘ਚ ਸ਼ਾਮਲ ਇਹ ਵਿਅਕਤੀ ਬ੍ਰਾਜ਼ੀਲ ਦਾ ਇਕ ਕਾਰੋਬਾਰੀ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਵੀਡੀਓ ਕਾਲ ਦੌਰਾਨ ਉਹ ਆਪਣੀ ਗੱਲ ਕਹਿ ਚੁੱਕਿਆ ਸੀ, ਉਸ ਨੂੰ ਲੱਗਾ ਕਿ ਹੁਣ ਉਸ ਨੂੰ ਕਾਨਫਰੰਸ ਤੋਂ ਹੱਟ ਕੇ ਬਾਕੀ ਕੰਮ ਨਿਪਟਾਉਣੇ ਚਾਹੀਦੇ ਤਾਂ ਉਹ ਉੱਥੋਂ ਉੱਠ ਕੇ ਚੱਲਾ ਗਿਆ ਤੇ ਨਹਾਉਣ ਲਈ ਕੱਪੜੇ ਉਤਾਰ ਦਿੱਤੇ ਪਰ ਉਹ ਆਪਣਾ ਕੈਮਰਾ ਆਫ ਕਰਨਾ ਭੁੱਲ ਗਿਆ ਸੀ, ਜਿਸ ਕਾਰਨ ਉਹ ਮੀਟਿੰਗ ‘ਚ ਮੌਜੂਦ ਲੋਕਾਂ ਨੂੰ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ।

LEAVE A REPLY