ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ‘ਤੇ ਕੈਨੇਡਾ ਜਾਣ ਵਾਲੇ ਯਾਤਰੀਆਂ ਦੇ ਕਾਗਜ਼ਾਤ ਦੀ ਪੜਤਾਲ ਜਾਰੀ

0
53

ਰਾਜਾਸਾਂਸੀ, 1 ਮਈ (TLT) – ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਅੱਜ ਸ਼ਾਮ ਨੂੰ 8 ਵਜੇ ਕਤਰ ਹਵਾਈ ਕੰਪਨੀ ਦੀ ਕੈਨੇਡਾ ਜਾਣ ਵਾਲੀ ਉਡਾਣ ਵਿਚ ਸਫ਼ਰ ਕਰਨ ਵਾਲੇ ਯਾਤਰੂਆਂ ਦੇ ਕਾਗ਼ਜ਼ਾਤ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਇਸ ਉਡਾਣ ਵਿਚ ਜਾਣ ਲਈ 355 ਯਾਤਰੂਆਂ ਨੇ ਆਪਣੇ ਨਾਮ ਦਰਜ ਕਰਾਏ ਹਨ। ਕੈਨੇਡਾ ਜਾਣ ਵਾਲੀ ਇਸ ਉਡਾਣ ਰਾਹੀਂ ਸਫ਼ਰ ਕਰਨ ਵਾਲੇ ਯਾਤਰੂ ਲਲਿਤ ਸ਼ਰਮਾ ਨੇ ਇਕ ਨਿਵੇਕਲੀ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਭਾਰਤ ਵਿਚ ਉਹ ਆਪਣੇ ਪਰਿਵਾਰ ਦੇ 9 ਜੀਆਂ ਸਮੇਤ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ। ਜ਼ਿਆਦਾ ਸਮਾਂ ਏਥੇ ਰਹਿਣ ਕਰਕੇ ਉਨ੍ਹਾਂ ਕੋਲ ਹੁਣ ਟਿਕਟਾਂ ਜੋਗੇ ਪੈਸੇ ਨਾ ਹੋਣ ਕਰਕੇ ਉਨ੍ਹਾਂ ਨੇ ਕੈਨੇਡਾ ਸਰਕਾਰ ਕੋਲੋਂ ਟਿਕਟਾਂ ਲਈ ਕਰਜਾ ਲਿਆ ਹੈ ਜੋ ਉਹ ਸਹਿਜੇ ਸਹਿਜੇ ਉਤਾਰਣਗੇ।

LEAVE A REPLY