ਸੈਂਟਰ ਆਫ ਟਰੇਡ ਯੂਨੀਅਨਾਂ ਨੇ ਕੀਤਾ ਸ਼ਿਕਾਗੋ ਦੇ ਸ਼ਹੀਦਾਂ ਯਾਦ

0
40

ਜਲੰਧਰ (TLT ) ਸੈਂਟਰਲ ਆਫ ਟਰੇਡ ਯੂਨੀਅਨ ਵੱਲੋਂ ਮਈ ਦਿਵਸ ਇਸ ਸਬੰਧ ਵਿਚ ਸੰਤੋਖਪੁਰਾ ਦਫ਼ਤਰ ਵਿਖੇ ਲਾਲ ਝੰਡਾ ਲਹਿਰਾਇਆ ਗਿਆ ਇਸ ਮੌਕੇ ਤੇ ਸ਼ਿਕਾਗੋ ਵਿਖੇ ਸ਼ਹੀਦ ਹੋਏ ਮਜ਼ਦੂਰਾਂ ਨੂੰ ਯਾਦ ਕੀਤਾ ਗਿਆ
ਕਾਮਰੇਡ ਹਰਿ ਮਨੀ ਸਿੰਘ ਸਕੱਤਰ ਸੀਟੀਯੂ ਜਲੰਧਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਮਈ ਦਿਵਸ ਮਨਾਦੀਆ 139 ਵਰ੍ਹੇ ਹੋ ਗਏ ਹਨ ਪਰ ਮਜ਼ਦੂਰਾਂ ਦੀ ਹਾਲਤ ਵਿੱਚ ਕਿਸੇ ਕਿਸਮ ਦਾ ਕੋਈ ਸੁਧਾਰ ਨਜ਼ਰ ਨਹੀ ਆਉਂਦਾ ਲੋਕ ਡਾਊਨ ਦੇ ਇਸ ਮੌਕੇ ਤੇ ਮਜ਼ਦੂਰਾਂ ਨੂੰ ਰਾਸ਼ਣ ਮਿਲਣ ਵਿਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੇਣ ਦਾ ਢੁਕਵਾਂ ਪ੍ਰਬੰਧ ਕਰੇ ਜਿਨ੍ਹਾਂ ਮਜਦੂਰਾਂ ਕੋਲ ਨੀਲੇ ਕਾਰਡ ਜਾ ਰਾਸ਼ਨ ਕਾਰਡ ਨਹੀ ਹਨ ਉਹਨਾਂ ਨੂੰ ਵੀ ਰਾਸ਼ਨ ਦਿੱਤਾ ਜਾਵੇ ਇਸ ਮੌਕੇ ਤੇ ਕਾਮਰੇਡ ਜਵਾਹਰ ਚੌਰਸੀਆ ,ਕਾਮਰੇਡ ਭੋਲਾ ਪ੍ਰਸਾਦ, ਕਾਮਰੇਡ ਲੈਲਿਨ ਪਾਂਡੇ, ਕਾਮਰੇਡ ਅਨੀਲ ਮੌਰੀਆ ਕਾਮਰੇਡ ਮਹੇਸ਼ ,ਮੰਡਲ ਕਾਮਰੇਡ ਸੁਰਿੰਦਰ ਕੁਮਾਰ ਹਾਜ਼ਰ ਸਨ

LEAVE A REPLY