ਬਿਜਲੀ ਦੀ ਸਪਾਰਕਿੰਗ ਕਾਰਨ ਲੱਗੀ ਅੱਗ ਨਾਲ ਡੇਢ ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ

0
55

ਮੌਕੇ ਤੇ ਇਕੱਠੇ ਹੋਏ ਕਿਸਾਨਾਂ ਨੇ ਫਾਇਰ ਬ੍ਰਿਗੇਡ ਦੀ ਕੀਤੀ ਮੰਗ
ਤਪਾ ਮੰਡੀ,(ਟੀ.ਐਲ.ਟੀ. ਬਿਊਰੋ)-ਬੀਤੀ ਰਾਤ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਦੇ ਪਿਛਲੇ ਪਾਸੇ ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਕਾਰਨ ਲੱਗੀ ਅੱਗ ਨਾਲ ਡੇਢ ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਬਲਤੇਜ ਸਿੰਘ, ਗੁਰਵਿੰਦਰ ਸਿੰਘ, ਨੰਬਰਦਾਰ ਬਲਵੰਤ ਸਿੰਘ, ਕਮਲ ਵਿਰਕ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਰਾਤ ਦੇ ਕਰੀਬ ਸਾਢੇ ਕੁ 11ਵਜੇ ਤੇਜ਼ ਹਨੇਰੀ ਕਾਰਨ ਅਚਾਨਕ ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਨਾਲ ਖੇਤਾਂ ‘ਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ,ਜਿਸਦਾ ਸਭ ਤੋਂ ਪਹਿਲਾਂ ਖੇਤਾਂ ਨਜ਼ਦੀਕ ਸਥਿਤ ਬਾਜ਼ੀਗਰ ਬਸਤੀ ਦੇ ਨਿਵਾਸੀਆਂ ਨੂੰ ਲੱਗਾ।ਸਮਾਂ ਰਹਿੰਦੇ ਹੀ ਬਸਤੀ ਨਿਵਾਸੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ।

LEAVE A REPLY