ਸਵੇਰ ਤੋਂ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ

0
53

ਜਲੰਧਰ, (ਹਰਪ੍ਰੀਤ ਸਿੰਘ ਕਾਹਲੋਂ)-ਜਲੰਧਰ ਇਲਾਕੇ ‘ਚ ਸਵੇਰ ਤੋਂ ਛਾਏ ਬੱਦਲਾਂ ਕਾਰਨ ਕਦੇ ਕਦੇ ਪੈਂਦੀਆਂ ਕਣੀਆਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਣਕ ਦੀ ਵਾਢੀ/ਗਹਾਈ ਦਾ ਕੰਮ ਖੜ੍ਹ ਗਿਆ ਹੈ। ਨੋਵਲ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਦਾ ਕਿਸਾਨ ਸਰਕਾਰੀ ਫ਼ਰਮਾਨਾਂ ਕਰਕੇ ਕਣਕ ਦੀ ਫ਼ਸਲ ਸਾਂਭਣ ਲਈ ਪਹਿਲਾਂ ਹੀ ਚੱਕਰਾਂ ਵਿਚ ਫਸਿਆ ਹੋਇਆ ਹੈ। ਹੁਣ ਪਾਸ ਮਿਲਣ ਤੇ ਵਾਰੀ ਦੀ ਉਡੀਕ ਦੇ ਕਾਰਨ, ਪੱਕੀ ਫ਼ਸਲ ਵਡ ਨਾ ਸਕਣ ਦੇ ਚੱਕਰ ‘ਚ ਘਿਰਿਆ ਕਿਸਾਨ ਮਾਯੂਸੀ ਹੋ ਕੇ ਆਪਣੀ ਕਿਸਮਤ ਅਤੇ ਸਰਕਾਰੀ ਪਾਬੰਦੀਆਂ ਨੂੰ ਕੋਸ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਇਕ ਪਾਸ ਮਿਲਣ ਅਤੇ ਇਕ ਦਿਨ ਵਿਚ ਸਿਰਫ਼ 50 ਕੁਇੰਟਲ ਕਣਕ ਹੀ ਮੰਡੀ ਲੈ ਜਾ ਸਕਣਾ ਦੀ ਲੰਮੀ ਪ੍ਰਕਿਰਿਆ, ਨੁਕਸਾਨ ਦੇਹ ਸਾਬਤ ਹੋ ਰਹੀ ਹੈ। ਇੱਕ ਕੋਰੋਨਾ ਦੀ ਮਹਾਂਮਾਰੀ ਦਾ ਭੈਅ, ਉੱਪਰੋਂ ਵਿਗੜਿਆ ਮੌਸਮ ਵੱਖ ਜਾਨ ਕੱਢ ਰਿਹਾ ਹੈ।

LEAVE A REPLY