ਅਲਬਰਟਾ ਵਿੱਚ 1500 ਕੇਸਾਂ ਵਿੱਚ 39 ਮੌਤਾਂ ਅਤੇ 713 ਮਰੀਜ਼ ਤੰਦਰੁਸਤ

0
52

ਕੈਲਗਰੀ (ਟੀ.ਐਲ.ਟੀ. ਬਿਊਰੋ)-ਅਲਬਰਟਾ ਸੂਬੇ ਅੰਦਰ ਨਵੇਂ 49 ਕੇਸ ਆਉਣ ਨਾਲ ਹੁਣ ਗਿਣਤੀ 1500 ਮਰੀਜ਼ਾਂ ਦੀ ਹੋ ਗਈ ਹੈ। ਜਿਨਾਂ ਵਿੱਚੋ 39 ਮੌਤਾਂ ਅਤੇ 713 ਮਰੀਜ਼ ਤੰਦਰੁਸਤ ਹੋ ਗਏ ਹਨ। ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡਾ.ਡੀਨਾ ਹਿੰਸਾ ਵੱਲੋ ਮਿਲੀ ਜਾਣਕਾਰੀ ਮੁਤਾਬਕ ਕੈਲਗਰੀ ਜ਼ੋਨ ਵਿੱਚ 917 ਕੇਸ, ਐਡਮਿੰਟਨ ਜ਼ੋਨ ਵਿੱਚ 386 ਕੇਸ, ਸੈਂਟਰਲ ਜ਼ੋਨ ਵਿੱਚ 72 ਕੇਸ,ਉੱਤਰ ਜ਼ੋਨ ਵਿੱਚ 97 ਕੇਸ,ਦੱਖਣੀ ਜ਼ੋਨ ਵਿੱਚ 26 ਕੇਸ ਅਤੇ ਅਣਜਾਣ ਜਗਾ ਤੋ 2 ਕੇਸ ਪਾਏ ਗਏ ਹਨ ਜਿਨਾ ਦੀ ਅਜੇ ਪੁਸ਼ਟੀ ਨਹੀ ਕੀਤੀ ਗਈ। ਇਸ ਸਮੇਂ ਹਸਪਤਾਲ ਵਿੱਚ 48 ਲੋਕ ਦਾਖਲ ਹਨ। ਜਿਨਾਂ ਵਿੱਚ 13 ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ। ਡਾ.ਹਿੰਸਾ ਮੁਤਾਬਕ 201 ਕੇਸ ਕਮਿਉਨਟੀ ਦੇ ਗ੍ਰਹਿਣ ਕੀਤੇ ਜਾਣ ਦਾ ਸ਼ੱਕ ਹੈ। ਉਨਾਂ ਦੱਸਿਆ ਕਿ 5 ਨਵੀਆਂ ਮੌਤਾਂ ਕੈਲਗਰੀ ਜ਼ੋਨ ਵਿੱਚ ਅਤੇ ਐਡਮਿੰਟਨ ਜ਼ੋਨ ਵਿੱਚ 2 ਨਵੀਆ ਮੌਤਾਂ ਹੋਈਆ ਹਨ। ਹੁਣ ਤੱਕ ਮੈਕੈਜ਼ੀ ਟਾਊਨ ਵਿਖੇ ਨਿਰੰਤਰ ਦੇਖਭਾਲ ਸਹੂਲਤ ਵਿੱਚ 17 ਮੌਤਾਂ ਹੋ ਚੁੱਕੀਆਂ ਹਨ।

LEAVE A REPLY