ਸਹੁਰੇ ਪਰਿਵਾਰ ਨੇ ਨੂੰਹ ਨੂੰ ਜਹਿਰੀਲੀ ਵਸਤੂ ਦੇ ਕੇ ਮੌਤ ਦੇ ਘਾਟ ਉਤਾਰਿਆ

0
69

ਅਜਨਾਲਾ, (TLT) ਇੱਥੋਂ ਨੇੜਲੇ ਪਿੰਡ ਧਾਰੀਵਾਲ ਕਲੇਰ ਵਿਖੇ ਸਹੁਰਾ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਜ਼ਹਿਰੀਲੀ ਵਸਤੂ ਦੇਣ ਨਾਲ ਉਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਬਲਵੰਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਉੱਗਰ ਔਲਖ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਮ੍ਰਿਤਕਾ ਗੁਰਲੀਨ ਕੌਰ ਦੇ ਪਤੀ ਜਸਕਰਨ ਸਿੰਘ, ਸਹੁਰਾ ਦਿਲਬਾਗ ਸਿੰਘ, ਸੱਸ ਰਾਜ ਕੌਰ ਅਤੇ ਨਨਾਣ ਖਿਲਾਫ ਥਾਣਾ ਅਜਨਾਲਾ ‘ਚ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY