ਮੁਰਗੀ ਫਾਰਮਰਾਂ ‘ਤੇ ਵੀ ਪਿਆ ਕਰਫ਼ਿਊ ਦਾ ਅਸਰ

0
58

ਘਨੌਰ, (TLT)- ਕੋਰੋਨਾ ਦੇ ਕਹਿਰ ਨਾਲ ਆਮ ਜਨ ਜੀਵਨ ਦੀ ਰਫ਼ਤਾਰ ਨੂੰ ਜਿੱਥੇ ਬਰੇਕਾਂ ਲੱਗੀਆਂ ਹੋਇਆਂ ਹਨ, ਉੱਥੇ ਹੀ ਹੋਰਨਾਂ ਕਾਰੋਬਾਰੀਆਂ ਵਾਂਗ ਹਲਕਾ ਵਿਚਲੇ ਦਰਜਨਾਂ ਮੁਰਗੀ ਫਾਰਮਰਾਂ ‘ਤੇ ਵੀ ਜਨਤਾ ਕਰਫ਼ਿਊ ਦੀ ਮਾਰ ਦਾ ਅਸਰ ਪਿਆ ਹੈ। ਮੁਰਗੀ ਫਾਰਮਰ ਦੇ ਮਾਲਕਾਂ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਮੁਤਾਬਿਕ ਪ੍ਰਵੀਨ ਗਰਗ, ਅਮਿਤ ਕੁਮਾਰ, ਹਰਦੀਪ ਸਿੰਘ ਭੰਗੂ, ਅਨੀਲ ਗੋਇਲ, ਕਵੀਸ ਕੁਮਾਰ ਨੇ ਦੱਸਿਆ ਕਿ ਉਹ ਮੁਰਗੀ ਪਾਲਨ ਦਾ ਕਿੱਤਾ ਕਰਦੇ ਹਨ ਅਤੇ ਮਿਹਨਤ ਤੇ ਲਗਨ ਨਾਲ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ, ਪਰ ਹੁਣ ਸਾਡੀ ਧਿਰ ਟੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਕੋਰੋਨਾ ਦੇ ਡਰ ਕਾਰਨ ਮੁਰਗ਼ੀਆਂ ਦੀ ਮੰਗ ਘਟੀ ਹੈ ਅਤੇ ਆਵਾਜਾਈ ਬੰਦ ਹੋਣ ਕਾਰਨ ਮੁਰਗ਼ੀਆਂ ਪਾਲਨ ਵਾਸਤੇ ਦਾਣਾ ਵੀ ਨਹੀਂ ਆ ਰਿਹਾ। ਇੱਥੋਂ ਤੱਕ ਕਿ ਅੰਡੇ ਦੀ ਵਿੱਕਰੀ ਬਿਲਕੁਲ ਬੰਦ ਹੋ ਗਈ ਹੈ, ਜਿਸ ਕਾਰਨ ਸਾਡੀ ਆਰਥਿਕ ਹਾਲਤ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਅਜਿਹੇ ‘ਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਬਣਦੀ ਸਹੂਲਤ ਦਿੱਤੀ ਜਾਵੇ।

LEAVE A REPLY