ਰਸੂਖਦਾਰ ਕਾਂਗਰਸੀ ਵਿਅਕਤੀ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਛੁਡਵਾਏ ਦੋ ਪੀ. ਓ.

0
50

ਗੁਰੂਹਰਸਹਾਏ/ਲੱਖੋ ਕੇ ਬਹਿਰਾਮ, (TLT)- ਬੀਤੀ ਦੇਰ ਸ਼ਾਮ ਇੱਕ ਕਾਂਗਰਸੀ ਵਿਅਕਤੀ ਵਲੋਂ ਕੁਝ ਅਣਪਛਾਤੇ ਵਿਅਕਤੀਆਂ ਦੇ ਨਾਲ ਮਿਲ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਦੋ ਪੀ. ਓ. ਨੂੰ ਛੁਡਾਉਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਗੁਰੂਹਰਸਹਾਏ ਦੇ ਨਾਲ ਲੱਗਦੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਪਾਰਟੀ ਦੋ ਪੀ. ਓਜ਼ ਨੂੰ ਫ਼ਿਰੋਜ਼ਪੁਰ ਤੋਂ ਥਾਣਾ ਲੱਖੋ ਕੇ ਬਹਿਰਾਮ ਲਿਆ ਰਹੀ ਸੀ। ਇਸੇ ਦੌਰਾਨ ਦੌਰਾਨ ਜੰਗਾਂ ਵਾਲੇ ਮੋੜ ਕੋਲ ਰਸੂਖਦਾਰ ਕਾਂਗਰਸੀ ਵਿਅਕਤੀ ਅਤੇ ਕੁਝ ਅਣਪਛਾਤੇ ਵਿਅਕਤੀ ਪਹਿਲਾਂ ਹੀ ਉੱਥੇ ਮੌਜੂਦ ਸਨ, ਨੇ ਪੁਲਿਸ ਦੀ ਗੱਡੀ ਨੂੰ ਰੋਕ ਕੇ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਗੱਡੀ ਦੀ ਤੋੜ-ਭੰਨ ਕੀਤੀ। ਇਸ ਤੋਂ ਬਾਅਦ ਉਹ ਦੋਹਾਂ ਪੀ. ਓਜ਼. ਨੂੰ ਛੁਡਾ ਕੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਫ਼ਿਰੋਜ਼ਪੁਰ ਤੋਂ ਐੱਸ. ਪੀ. ਆਪਰੇਸ਼ਨ ਥਾਣਾ ਲੱਖੋ ਕੇ ਬਹਿਰਾਮ ‘ਚ ਪਹੁੰਚੇ ਅਤੇ ਉਨ੍ਹਾਂ ਵਲੋਂ ਮਾਮਲੇ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉੱਧਰ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।

LEAVE A REPLY