ਦੁਬਈ ‘ਚ ਫਸੇ 8 ਨੌਜਵਾਨਾਂ ਨੂੰ ਲੈ ਕੇ ਮੋਹਾਲੀ ਹਵਾਈ ਅੱਡੇ ‘ਤੇ ਪਹੁੰਚੇ ਡਾ. ਓਬਰਾਏ

0
32

ਮੋਹਾਲੀ, (TLT)- ਦੁਬਈ ਦੀ ਇੱਕ ਕੰਪਨੀ ਦੇ ਬੰਦ ਹੋਣ ਮਗਰੋਂ ਉੱਥੇ ਫਸੇ 29 ਨੌਜਵਾਨਾਂ ‘ਚੋਂ 8 ਨੌਜਵਾਨਾਂ ਨੂੰ ਲੈ ਕੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐੱਸ. ਪੀ. ਸਿੰਘ ਓਬਰਾਏ ਮੋਹਾਲੀ ਹਵਾਈ ਅੱਡੇ ‘ਤੇ ਪਹੁੰਚੇ ਹਨ। ਇਹ ਨੌਜਵਾਨ ਉੱਥੋਂ ਦੀ ਇੱਕ ਸਕਿਓਰਟੀ ਕੰਪਨੀ ‘ਚ ਕੰਮ ਕਰਦੇ ਸਨ ਪਰ ਕੰਪਨੀ ਦੇ ਬੰਦ ਹੋਣ ਮਗਰੋਂ ਇਹ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ ਸਨ, ਜਿਨ੍ਹਾਂ ਦੀ ਮਦਦ ਲਈ ਡਾ. ਐੱਸ. ਪੀ. ਸਿੰਘ ਓਬਰਾਏ ਅੱਗੇ ਆਏ। ਬਾਕੀ ਫਸੇ ਨੌਜਵਾਨਾਂ ਦੀ ਕਾਗ਼ਜ਼ੀ ਕਾਰਵਾਈ ਹੋ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਦੇ ਭਾਰਤ ਪਹੁੰਚਣ ਦੀ ਸੰਭਾਵਨਾ ਹੈ।

LEAVE A REPLY