‘ਬਾਲ ਬਹਾਦਰਾਂ’ ਨੂੰ ਰਾਸ਼ਟਰਪਤੀ ਨੇ ਵੰਡੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ

0
13

ਨਵੀਂ ਦਿੱਲੀ, (TLT) – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ‘ਚ ਆਯੋਜਿਤ ਇੱਕ ਸਮਾਰੋਹ ‘ਚ ਦੇਸ਼ ਭਰ ਦੇ 22 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਵੀਰਤਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ‘ਚੋਂ 2 ਬੱਚੇ ਜੰਮੂ-ਕਸ਼ਮੀਰ ਦੇ ਹਨ। ਗ਼ੈਰ ਸਰਕਾਰੀ ਸੰਸਥਾ ‘ਭਾਰਤੀ ਬਾਲ ਕਲਿਆਣ ਪ੍ਰੀਸ਼ਦ’ ਨੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਵੀਰਤਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਨ੍ਹਾਂ 22 ਬੱਚਿਆਂ ‘ਚ 10 ਕੁੜੀਆਂ ਅਤੇ 12 ਮੁੰਡੇ ਸ਼ਾਮਲ ਹਨ। ਇੱਕ ਬੱਚੇ ਨੂੰ ਮਰਨ ਤੋਂ ਬਾਅਦ ਇਹ ਪੁਰਸਕਾਰ ਦਿੱਤਾ ਗਿਆ।

LEAVE A REPLY